Police officer Parvesh Chopra issued a direct warning to drug traffickers

0
308

ਅੰਮ੍ਰਿਤਸਰ ਦੇ ਅੰਨਗੜ੍ਹ ਇਲਾਕੇ ਵਿਚ ਪੁਲਸ ਵੱਲੋਂ ਇਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਕੋਲੋਂ 95 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਸ ਵਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਅਤੇ ਉਸਦਾ ਇੱਕ ਹੋਰ ਸਾਥੀ ਲੱਕੀ ਨੂੰ ਵੀ 295 ਗ੍ਰਾਮ ਹੈਰੋਇਨ ਦੇ ਨਾਲ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਫੜੇ ਗਏ ਆਰੋਪੀ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡੇਢ ਕਰੋੜ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ ਪ੍ਰਵੇਸ਼ ਚੋਪਡ਼ਾ ਨੇ ਦੱਸਿਆ ਕਿ ਲਗਾਤਾਰ ਹੀ ਪੁਲਸ ਵੱਲੋਂ ਨਸ਼ਾ ਤਸਕਰੀ ਦਾ ਲੱਕ ਤੋੜਨ ਵਾਸਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਇੱਕ ਆਰੋਪੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ ਸੀ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਉਸ ਦਾ ਇਕ ਹੋਰ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ

ਜਿਸ ਕੋਲੋਂ 295 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਉਥੇ ਹੀ ਪਰਵੇਸ਼ ਚੋਪੜਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਜੋ ਵੀ ਲੋਕ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਉਹ ਨਸ਼ਾ ਵੇਚਣਾ ਦਾ ਕੰਮ ਨਹੀਂ ਛੱਡ ਸਕਦੇ ਤੇ ਉਹ ਉਨ੍ਹਾਂ ਦਾ ਇਲਾਕਾ ਛੱਡ ਦੇਣ ਨਹੀਂ ਤਾਂ ਪੁਲਸ ਵੱਲੋਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਇੱਕ ਗੈਂਗਸਟਰ ਜਿਸ ਵਿੱਚ ਇਹ ਦੋਨੋਂ ਤਸਕਰ ਨਸ਼ਾ ਤਸਕਰ ਕੰਮ ਕਰਦੇ ਸਨ ਅਤੇ ਲਗਾਤਾਰ ਹੀ ਇਨ੍ਹਾਂ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵੀ ਦਰਜ ਹਨ ਉਨ੍ਹਾਂ ਦੱਸਿਆ ਕਿ ਅਸੀਂ ਹੋਰ ਵੀ ਬਰੀਕੀ ਦੇ ਨਾਲੇ ਨੱਕ ਤੋਂ ਪੁੱਛਗਿੱਛ ਕਰ ਰਹੇ ਹਾਂ ਤਾਂ ਜੋ ਕਿ ਹੋਰ ਵੀ ਖੁਲਾਸੇ ਹੋ ਸਕਣ ਅਤੇ ਇਨ੍ਹਾਂ ਦੇ ਨਾਲ ਜੋ ਜੋ ਵੀ ਹੋਰ ਨਸ਼ਾ ਤਸਕਰ ਜੁੜੇ ਹਨ ਉਨ੍ਹਾਂ ਦਾ ਵੀ ਭਾਂਡਾਫੋੜ ਕੀਤਾ ਜਾ ਸਕੇ