One person was killed and two others were injured in the incident. Police are investigating the case

0
138

ਜ਼ਮੀਨੀ ਵਿਵਾਦ ਨੂੰ ਲੈਕੇ ਗੁਰਦਾਸਪੁਰ ਦੇ ਪਿੰਡ ਖੋਖਰ ਵਿੱਚ ਗੋਲੀ ਚਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇਕ 50 ਸਾਲਾਂ ਵਿਅਕਤੀ ਬਲਵਿੰਦਰ ਸਿੰਘ ਦੀ 2 ਗੋਲੀਆਂ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਅਤੇ ਮ੍ਰਿਤਕ ਦਾ ਭਤੀਜੇ ਗੁਰਪ੍ਰੀਤ ਸਿੰਘ ਨੂੰ ਵੀ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹਨ ਜਿਹਨਾਂ ਦਾ ਨਿਜੀ ਹਸਪਤਾਲ ਵਿੱਚ ਇਲਾਜ ਚਲ ਰਿਹਾ ਅਤੇ ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭਾਭੀ ਦਲਬੀਰ ਕੌਰ ਨੇ ਦੱਸਿਆ ਕਿ ਉਸਦਾ ਜੇਠ ਬਲਵਿੰਦਰ ਸਿੰਘ ਅਤੇ ਉਸਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਖੇਤਾਂ ਵਿੱਚ ਵਿੱਚ ਭਿੰਡੀਆਂ ਦੀ ਫਸਲ ਲਗਾਈ ਹੋਈ ਹੈ ਅਤੇ ਉਸਦਾ ਚਾਚਾ ਅਮਰੀਕ ਸਿੰਘ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਨਿਤ ਨਾਲ ਖੇਤ ਵਾਉਣ ਲੱਗਾ ਸੀ ਜਦ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਸਨੇ ਪਿਸਟਲ ਨਾਲ ਚਾਰ ਰੋਂਦ ਫ਼ਾਇਰ ਕੀਤੇ ਜਿਹਨਾਂ ਵਿਚੋਂ 2 ਗੋਲੀਆਂ ਬਲਵਿੰਦਰ ਸਿੰਘ ਦੇ ਲੱਗੀਆਂ ਜਿਸਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਇਕ ਗੋਲੀ ਉਸਦੀ ਜੇਠਾਣੀ ਮਨਜੀਤ ਕੌਰ ਦੇ ਮੋਢੇ ਤੇ ਲੱਗੀ ਅਤੇ ਇਕ ਉਸਦੇ ਪੁੱਤਰ ਦੀ ਛਾਤੀ ਵਿਚ ਲੱਗੀ ਜਿਸ ਕਾਰਨ ਦੋਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ

ਦੂਜੇ ਪਾਸੇ ਘਟਨਾ ਸਥਲ ਤੇ ਪਹੁੰਚੇ ਡੀਐਸਪੀ ਸੁਖਪਾਲ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜ਼ਮੀਨੀ ਝਗੜੇ ਨੂੰ ਲੈਕੇ ਗੋਲੀ ਚਲੀ ਹੈ ਅਤੇ ਇਕ ਵਿਅਕਤੀ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਉਹਨਾਂ ਦਸਿਆ ਕਿ ਬਲਵਿੰਦਰ ਸਿੰਘ ਨੇ ਤਿੰਨ ਕਨਾਲਾ ਜ਼ਮੀਨ ਅਮਰੀਕ ਸਿੰਘ ਨੂੰ ਵੇਚੀ ਸੀ ਅਤੇ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਹ ਇਹ ਜ਼ਮੀਨ ਲੈਣਾ ਚਾਹੁੰਦਾ ਹੈ ਜਿਸ ਵਿੱਚ ਭਿੰਡੀਆਂ ਬੀਜੀਆਂ ਹਨ ਪਰ ਬਲਵਿੰਦਰ ਸਿੰਘ ਉਸਨੂੰ ਕੋਈ ਹੋਰ ਜ਼ਮੀਨ ਦੇ ਰਿਹਾ ਸੀ ਇਸ ਲਈ ਇਹਨਾਂ ਦੋਨਾਂ ਦਾ ਝਗੜਾ ਹੋ ਗਿਆ ਅਤੇ ਅਮਰੀਕ ਸਿੰਘ ਨੇ ਗੋਲੀਆਂ ਮਾਰ ਕੇ ਬਲਵਿੰਦਰ ਸਿੰਘ ਨੂੰ ਮਾਰ ਦਿੱਤਾ ਅਤੇ ਦੋ ਨੂੰ ਜ਼ਖਮੀ ਕਰ ਦਿੱਤਾ ਉਹਨਾਂ ਦਸਿਆ ਕਿ ਅਮਰੀਕ ਸਿੰਘ ਪੇਸ਼ੇ ਤੋਂ ਵਕੀਲ ਹੈ ਉਹਨਾਂ ਮਾਮਲਾ ਦਰਜ ਕਰ ਜਾਚ ਸ਼ੁਰੂ ਕਰ ਦਿੱਤੀ ਹੈ