Neighboring women quarrel over drying clothes A woman died

0
78

ਗੁਰਦਾਸਪੁਰ ਚ ਇਕ ਛੋਟੀ ਜਿਹੀ ਵਜਹ ਮਹਿਜ਼ ਸਾਂਝੀ ਕੰਧ ਤੇ ਕੱਪੜੇ ਸੁੱਕਣੇ ਪਾਉਣ ਨੂੰ ਲੈਕੇ ਗੁਆਂਢ ਰਹਿ ਰਹੀਆਂ ਔਰਤਾਂ ਦੇ ਝਗੜੇ ਚ ਇਕ ਵਿਧਵਾ ਔਰਤ ਦੀ ਹੋਈ ਮੌਤ ਉਧਰ ਇਸ ਮਾਮਲੇ ਚ ਪੁਲਿਸ ਅਧਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਗੁਰਦਾਸਪੁਰ ਚ ਕਰਵਾਇਆ ਜਾਵੇਗਾ ਅਤੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਦਰਜ਼ ਕਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਜਿਲਾ ਗੁਰਦਾਸਪੁਰ ਦੇ ਪਿੰਡ ਭੁਲੇਚੱਕ ਦੀ ਰਹਿਣ ਵਾਲੀ ਵਿਧਵਾ ਔਰਤ ਜਸਵੀਰ ਕੌਰ ਜੋ ਜਖਮੀ ਹਾਲਤ ਚ ਅੱਜ ਸ਼ਾਮ ਨੂੰ ਸਿਵਲ ਹਸਪਤਾਲ ਚ ਇਲਾਜ ਲਈ ਦਾਖਿਲ ਹੋਈ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਉਥੇ ਹੀ ਪਿੰਡ ਦੇ ਸਰਪੰਚ ਮੋਹਿੰਦਰ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਅਤੇ ਉਸ ਦੇ ਗੁਆਂਢ ਚ ਰਹਿਣ ਵਾਲੀ ਔਰਤ ਰੀਟਾ ਦਾ ਮਾਮੂਲੀ ਵਜਹ ਸਾਂਝੀ ਕੰਧ ਤੇ ਕੱਪੜੇ ਸੁੱਕਣੇ ਪਾਉਣ ਨੂੰ ਲੈਕੇ ਹੋਈ ਤਕਰਾਰ ਚ ਦੋਵਾਂ ਔਰਤਾਂ ਦਾ ਝਗੜਾ ਹੋ ਗਿਆ ਅਤੇ ਉਸ ਲੜਾਈ ਦੌਰਾਨ ਜਸਵੀਰ ਜਖਮੀ ਹੋਈ ਅਤੇ ਉਸ ਦੀ ਅੱਜ ਦੇਰ ਸ਼ਾਮ ਹੀ ਇਲਾਜ ਦੌਰਾਨ ਹਸਪਤਾਲ ਚ ਮੌਤ ਹੋ ਗਈ ਹੈ , ਉਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਣ ਤੇ ਪੁਲਿਸ ਥਾਣਾ ਤਿੱਬੜ ਦੇ ਇੰਚਾਰਜ ਕੁਲਵੰਤ ਸਿੰਘ ਸਿਵਲ ਹਸਪਤਾਲ ਚ ਪਹੁਚੇ ਅਤੇ ਐਸਐਚਓ ਕੁਲਵੰਤ ਸਿੰਘ ਦਾ ਕਹਿਣਾ ਸੀ ਉਹਨਾਂ ਵਲੋਂ ਇਸ ਮਾਮਲੇ ਚ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਮ੍ਰਿਤਕ ਜਸਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |