Helping private enterprises to deal with Kovid is important – Preneet Kaur

0
268

ਕੋਵਿਡ ਨਾਲ ਨਜਿੱਠਣ ਲਈ ਨਿਜੀ ਉਦਯੋਗਾਂ ਦੀ ਸਹਾਇਤਾ ਅਹਿਮ-ਪ੍ਰਨੀਤ ਕੌਰ
-ਹਿੰਦੁਸਤਾਨ ਯੂਨੀਲੀਵਰ ਲਿਮਟਿਡ ਨੇ 25 ਆਕਸੀਜਨ ਕੰਨਸਟ੍ਰੇਟਰਜ਼ ਜ਼ਿਲ੍ਹਾ ਪ੍ਰਸ਼ਾਸਨ ਦੇ ਸਪੁਰਦ ਕੀਤੇ
-ਵਿਸ਼ਵ ਵਾਤਾਵਰਨ ਦਿਵਸ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋੜਵੰਦ ਮਹਿਲਾਵਾਂ ਨੂੰ ਸਵੈ ਰੋਜ਼ਗਾਰ ਲਈ 8 ਈ-ਰਿਕਸ਼ਾ ਵੀ ਸੌਂਪੇ
ਪਟਿਆਲਾ, 4 ਜੂਨ:
ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਨਿਜੀ ਉਦਯੋਗਾਂ ਵੱਲੋਂ ਆਪਣੀ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਨਿਭਾਉਂਦਿਆਂ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਹਿ ਤਹਿਤ ਲੜੀ ਜਾ ਰਹੀ ਜੰਗ ‘ਚ ਆਪਣਾ ਪਾਇਆ ਜਾ ਰਿਹਾ ਯੋਗਦਾਨ ਅਹਿਮ ਹੈ।
ਸ੍ਰੀਮਤੀ ਪ੍ਰਨੀਤ ਕੌਰ ਅੱਜ ਇੱਥੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 25 ਆਕਸੀਜਨ ਕੰਨਸਟ੍ਰੇਟਰਜ਼ ਅਤੇ ਈ-ਰਿਕਸ਼ਾ ਸੌਂਪਣ ਮੌਕੇ ਗੱਲਬਾਤ ਕਰ ਰਹੇ ਸਨ। ਦੱਸਣਯੋਗ ਹੈ ਕਿ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਚੇਅਰਮੈਨ ਡਾ. ਸਤਿੰਦਰ ਸਿੰਘ ਮਰਵਾਹਾ ਦੀ ਪ੍ਰੇਰਣਾ ਨਾਲ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਦੇ ਰਾਜਪੁਰਾ ਸਥਿਤ ਪਲਾਂਟ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਠੀਕ ਹੋਏ ਪਰੰਤੂ ਆਕਸੀਜਨ ਦੀ ਲੋੜ ਵਾਲੇ ਮਰੀਜਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਪਟਿਆਲਾ ‘ਚ ਸਥਾਪਤ ਕੀਤੇ ਗਏ ਆਕਸੀਜਨ ਕੰਨਸਟ੍ਰੇਟਰ ਬੈਂਕ ਲਈ 15 ਕੰਨਸਟ੍ਰੇਟਰਜ਼ ਸੌਂਪੇ ਗਏ।
ਇਸੇ ਦੌਰਾਨ ਵਿਸ਼ਵ ਵਾਤਾਵਰਨ ਦਿਵਸ ਅਤੇ ਮਿਸ਼ਨ ਤੰਦਰੁਸਤ ਪੰਜਾਬ ‘ਚ ਆਪਣਾ ਯੋਗਦਾਨ ਪਾਉਂਦਿਆਂ ਪਟਿਆਲਾ ਦੀਆਂ 8 ਲੋੜਵੰਦ ਮਹਿਲਾਵਾਂ ਨੂੰ ਸਵੈ ਰੋਜ਼ਗਾਰ ਨਾਲ ਜੋੜਨ ਦੇ ਮਕਸਦ ਨਾਲ ਐਚ.ਯੂ.ਐਲ. ਨੇ 8 ਈ-ਰਿਕਸ਼ਾ ਵੀ ਭੇਟ ਕੀਤੇ। ਇਨ੍ਹਾਂ ਵਿੱਚੋਂ ਦੋ ਈ-ਰਿਕਸ਼ੇ ਸ੍ਰੀਮਤੀ ਪ੍ਰਨੀਤ ਕੌਰ ਵੱਲੋਂ ਪ੍ਰਤਾਪ ਨਗਰ ਦੀ ਰਜਿੰਦਰ ਕੌਰ ਵਿਧਵਾ ਦਵਿੰਦਰ ਕੌਰ ਅਤੇ ਜੀਵਨ ਸਿੰਘ ਨਗਰ ਦੀ ਮੋਨਿਕਾ ਕੁਮਾਰੀ ਵਿਧਵਾ ਸ੍ਰੀਰਾਮਾ ਨੂੰ ਸੌਂਪੇ ਗਏ।
ਸ੍ਰੀਮਤੀ ਪ੍ਰਨੀਤ ਕੌਰ ਨੇ ਇਸ ਮੌਕੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਨਿਜੀ ਭਾਈਵਾਲਾਂ ਨੂੰ ਵੀ ਕੋਵਿਡ ਮਹਾਂਮਾਰੀ ਵਿਰੁੱਧ ਲੜੀ ਜਾ ਰਹੀ ਜੰਗ ‘ਚ ਯੋਗਦਾਨ ਪਾਉਣ ਲਈ ਅੱਗੇ ਆਉਣ ਲਈ ਆਖਿਆ ਸੀ, ਜਿਸ ਤਹਿਤ ਨਿਜੀ ਉਦਯੋਗਿਕ ਇਕਾਈਆਂ ਤੇ ਵਪਾਰਕ ਅਦਾਰਿਆਂ ਨੇ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ।
ਸ੍ਰੀਮਤੀ ਪ੍ਰਨੀਤ ਕੌਰ ਨੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਵੱਲੋਂ ਅਰੰਭੇ ਮਿਸ਼ਨ ਹੋਪ ਤਹਿਤ ਆਕਸੀਜਨ ਕੰਨਸਟ੍ਰੇਟਰਜ ਅਤੇ ਮਹਿਲਾਵਾਂ ਨੂੰ ਸਵੈ ਰੋਜ਼ਗਾਰ ਲਈ ਈ-ਰਿਕਸ਼ਾ ਦੇਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਿਜੀ ਭਾਈਵਾਲਾਂ ਦੀ ਮਦਦ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੀ ਲਾਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਸੰਸਦ ਮੈਂਬਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਸਥਾਪਤ ਕੀਤੇ ਗਏ ਆਕਸੀਜਨ ਕੰਨਸਟ੍ਰੇਟਰਜ ਬੈਂਕ ‘ਚੋਂ ਕੰਨਸਟ੍ਰੇਟਰਜ ਰਾਜਪੁਰਾ, ਘਨੌਰ, ਸਮਾਣਾ, ਨਾਭਾ, ਭਾਦਸੋਂ, ਪਾਤੜਾਂ ਤੇ ਸ਼ੁਤਰਾਣਾਂ ਦੇ ਹਸਪਤਾਲਾਂ ‘ਚ ਰੱਖੇ ਗਏ ਹਨ ਤਾਂ ਕਿ ਉਥੋਂ ਦੇ ਮਰੀਜਾਂ ਨੂੰ ਇਹ ਸੁਵਿਧਾ ਦਿੱਤੀ ਜਾ ਸਕੇ

LEAVE A REPLY

Please enter your comment!
Please enter your name here