ਬਾਬਾ ਟਹਿਲ ਸਿੰਘ ਕਲੋਨੀ ਤਿੱਬੜੀ ਰੋਡ ਤੇ ਹਾਈਵੋਲਟੇਜ ਤਾਰਾ ਘਰਾ ਦੀਆ ਛਤਾ ਨਾਲ ਲੱਗਣ ਕਾਰਨ ਬਣਿਆ ਵੱਡਾ ਹਾਦਸਾ ਹੋਣ ਦਾ ਡਰ
ਪਿਛਲੇ ਕੁਝ ਸਮੇਂ ਪਹਿਲਾਂ ਹੀ ਬਿਜਲੀ ਬੋਰਡ ਪ੍ਰਸਾਸ਼ਨ ਦੀ ਲਾਪਰਵਾਹੀ ਕਾਰਣ ਇੱਕ ਔਰਤ ਦੀ ਜਾਨ ਚਲੀ ਗਈ ਤੇ ਹੁਣ ਇੱਕ ਹੋਰ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਤਿਬੜੀ ਰੋਡ ਸਥਿਤ ਬਾਬਾ ਟਹਿਲ ਸਿੰਘ ਕਲੋਨੀ ਵਿੱਚ ਘਰਾ ਦੀਆ ਛੱਤਾ ਨਾਲ ਹਾਈਵੋਲਟੇਜ ਲੱਗਣ ਕਾਰਨ ਲਗਾਤਾਰ ਵੱਡਾ ਹਾਦਸਾ ਹੋਣ ਦਾ ਡਰ ਬਣਿਆ ਹੋਇਆ ਹੈ ਜਿਸਤੋਂ ਮੁਹੱਲਾ ਨਿਵਾਸੀ ਬਹੁਤ ਪ੍ਰਸ਼ਾਨ ਹਨ ਮੁਹੱਲਾ ਨਿਵਾਸੀਆ ਨੇ ਦਸਿਆ ਕਿ ਉਹਨਾਂ ਨੇ ਕਿਹਾ ਕਈ ਵਾਰੀ ਸ਼ਿਕਾਇਤ ਕਰਨ ਤੇ ਵੀ ਬਿਜਲੀ ਬੋਰਡ ਦਫ਼ਤਰ ਵੱਲੋ ਕੋਈ ਐਕਸ਼ਨ ਨਹੀਂ ਲਿਆ ਗਿਆ ਦੂਸਰੇ ਪਾਸੇ ਪੱਤਰਕਾਰਾ ਦੇ ਸੰਪਰਕ ਕਰਨ ਤੇ ਜਈ ਅੰਮ੍ਰਿਤ ਸੈਣੀ ਨੇ ਕਿਹਾ ਕਿ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਪੁਹੰਚੀ ਸ਼ਿਕਾਇਤ ਪੁੱਜਣ ਤੇ ਅਸੀ ਇਸਦਾ ਹੱਲ ਕਰਾਗੇ।