ਗਰਮੀ ਦਾ ਪ੍ਰਕੋਪ ਲਗਾਤਾਰ ਵਧ ਰਹੇ ਤਾਪਮਾਨ ਨੇ ਲੋਕਾਂ ਦੇ ਕੰਢੇ ਪਸੀਨੇ ਲੋਕ ਗਰਮੀ ਤੋਂ ਬਚਣ ਲਈ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਹਨ ਜੂਨ ਮਹੀਨੇ ਦੇ ਦੂਸਰੇ ਹਫਤੇ ਦੀ ਸ਼ੁਰੂਆਤ ਦੇ ਨਾਲ ਹੀ ਪਿਛਲੇ ਟੀਨ ਦੀਨਾ ਤੋਂ ਗੁਰਦਾਸਪੁਰ ਦੇ ਲੋਕਾਂ ਦਾ ਅੱਤ ਦੀ ਗਰਮੀ ਕਾਰਨ ਜੀਣਾ ਮੁਹਾਲ ਹੋ ਗਿਆ ਹੈ। ਦਿਨ ਦੀ ਸ਼ੁਰੂਆਤ ਦੇ ਨਾਲ ਹੀ ਸੂਰਜ ਦੇਵਤਾ ਆਪਣਾ ਵਿਕਰਾਲ ਰੂਪ ਦਿਖਾਉਣ ਲੱਗ ਪਏ ਹਨ।
ਗੁਰਦਾਸਪੁਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਭਿਆਨਕ ਗਰਮੀ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਬੇਹਾਲ ਹੋ ਗਿਆ ਹੈ। ਅੱਜ ਦੁਪਹਿਰ ਨੂੰ ਜਿਲੇ ਵਿਚ 43 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਭਿਆਨਕ ਗਰਮੀ ਤੋਂ ਬਚਣ ਲਈ ਲੋਕ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਹਨ। ਇਸ ਦੇ ਬਾਵਜੂਦ ਵੀ ਭਿਆਨਕ ਗਰਮੀ ਆਪਣਾ ਵਿਕਰਾਲ ਰੂਪ ਦਿਖਾ ਰਹੀ ਹੈ। ਜਿਸ ਕਰਨ ਰਾਹ ਚਲਦੇ ਲੋਕ ਰਸਤੇ ਵਿਚ ਲੱਗੀਆਂ ਠੰਡੇ ਪੇ ਪਦਾਰਥਾਂ ਦਾ ਸੇਵਨ ਕਰ ਰਹੇ ਨੇ। ਲੋਕਾਂ ਨੇ ਦੱਸਿਆ ਕਿ ਗਰਮੀ ਕਰਕੇ ਉਹਨਾਂ ਨੂੰ ਪਿਆਸ ਜਿਆਦਾ ਲੱਗ ਰਹੀ ਹੈ ਕਿਸ ਕਾਰਨ ਉਹ ਠੰਡੇ ਪਦਾਰਥਾਂ ਦੀ ਵਰਤੋਂ ਕਰ ਰਹੇ ਹਨ। ਲੋਕਾਂ ਦਾ ਇਹ ਵੀ ਕਹਿਣਾ ਸੀ ਕੇ ਸਰਕਾਰਾਂ ਨੂੰ ਅਤੇ ਸਮਾਜ ਨੂੰ ਚਾਹੀਦਾ ਹੈ ਕੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਕਿਉਕਿ ਸੜਕਾਂ ਅਤੇ ਹਾਈਵੇ ਬਣਨ ਨਾਲ ਕਾਫੀ ਮਾਤਰਾ ਵਿਚ ਰੱਖ ਕੱਟੇ ਗਏ ਪਰ ਲਗਾਏ ਨਹੀਂ ਗਏ ਜਿਸਦਾ ਖਮਿਆਜਾ ਵੱਧ ਰਹੇ ਤਾਪਮਾਨ ਨਾਲ ਚੁਕਾਉਣਾ ਪੈ ਰਿਹਾ ਹੈ