ਹਰਿਆਣਾ ਚ ਹਿੰਦੂ ਸਿੱਖ ਚ ਪਾੜ ਪਾਉਣ ਦੀਆਂ ਰਚੀਆਂ ਜਾ ਰਹੀਆਂ ਸਾਜਿਸ਼ਾਂ

0
121

ਹਰਿਆਣਾ ਚ ਹਿੰਦੂ ਸਿੱਖ ਚ ਪਾੜ ਪਾਉਣ ਦੀਆਂ ਰਚੀਆਂ ਜਾ ਰਹੀਆਂ ਸਾਜਿਸ਼ਾਂ

ਦੇਵਸੇਨਾ ਨੇ 21 ਅਗਸਤ ਨੂੰ ਕੁਰੂਕਸ਼ੇਤਰ ਚ ਮੁੜ ਗਾਤਰੇ ਪਾ ਕੇ ਆਉਣ ਦਾ ਦਿੱਤਾ ਚੈਲੇੰਜ

ਹਾਲਾਤ ਖਰਾਬ ਹੋਣ ਲਈ ਹਰਿਆਣਾ ਸਰਕਾਰ ਹੋਵੇਗੀ ਜਿੰਮੇਵਾਰ

ਹਰਿਆਣਾ ਵਿਚ ਦੇਵਸੇਨਾ ਵਲੋਂ ਗਾਤਰੇ ਪਾ ਕਿਸਾਨੀ ਸਭਾਵਾਂ ਵਿੱਚ ਮਾਹੌਲ ਖਰਾਬ ਕਰਨਾ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੂੜਨੀ ਬਾਰੇ ਅਪਸ਼ਬਦ ਬੋਲਣੇ ਮੰਦਭਾਗਾ:- ਜਥੇਦਾਰ

ਪੰਜਾਬ ਵਿਚ ਹੋਈ ਪਟਵਾਰੀ ਪ੍ਰੀਖਿਆ ਵਿਚ ਕੰਕਾਰ ਲਵਾਉਣ ਕੇ ਚੈਕਿੰਗ ਕਰਨਾ ਉਚਿਤ ਨਹੀ, ਅਤੇ ਚੌਰੀ ਦੇ ਮਾਮਲੇ ਵਿਚ ਕੇਸ ਕਤਲ ਕਰਨ ਵਾਲੀ ਵੀਡੀਓ ਸੰਬਧੀ ਸ੍ਰੋਮਣੀ ਕਮੇਟੀ ਕਰੇਗੀ ਪੜਤਾਲ

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੇ ਰੱਖੀ ਇਕ ਪ੍ਰੈਸ ਵਾਰਤਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਬੀਤੇ ਦਿਨੀ ਹਰਿਆਣਾ ਵਿਖੇ ਕਿਸਾਨਾ ਵਲੋਂ ਕੀਤੇ ਇਕੱਠ ਵਿਚ ਸਿਖ ਸੰਗਤਾ ਵੀ ਸ਼ਾਮਿਲ ਸਨ ਜਿਥੇ ਹਰਿਆਣਾ ਦੀ ਇਕ ਸੰਸਥਾ ਦੇਵਸੇਨਾ ਦੇ ਮੈਬਰਾਂ ਨੇ ਗਾਤਰੇ ਪਾ ਕੇ ਮਾਹੌਲ ਖਰਾਬ ਕੀਤਾ ਗਿਆ ਪਰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਪਰਚੇ ਕਿਸਾਨਾ ਤੇ ਸਿਖਾ ਤੇ ਦਰਜ ਕਰਵਾਏ ਗਏ ਜੋ ਕਿ ਸਾਰੀ ਘਟਨਾ ਹਿੰਦੂ ਸਿਖ ਭਾਈਚਾਰੇ ਵਿਚ ਵਿਤਕਰਾ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ ਜਿਸਦੇ ਚਲਦੇ ਅਸੀਂ ਹਰਿਆਣਾ ਸਰਕਾਰ ਨੂੰ ਗੁਜਾਰਿਸ਼ ਕਰਦੇ ਹਾ ਕਿ ਉਹ ਇਹਨਾ ਘਟਨਾਵਾ ਅਤੇ ਦੇਵਸੇਨਾ ਵਰਗੀਆਂ ਸੰਸਥਾਵਾਂ ਤੇ ਅੰਕੁਸ਼ ਲਗਾਉਣ ਨਹੀ ਤੇ ਆਉਣ ਵਾਲੇ ਸਮੇ ਵਿਚ ਮਾਹੌਲ ਜੇਕਰ ਖਰਾਬ ਹੁੰਦਾ ਹੈ ਤਾ ਇਸਦੀ ਜਿੰਮੇਵਾਰੀ ਹਰਿਆਣਾ ਸਰਕਾਰ ਦੀ ਹੋਵੇਗੀ।
ਉਹਨਾ ਕਿਹਾ ਕਿ ਸਰਕਾਰ ਸਿਖਾ ਨੂੰ ਸਿਖਾ ਨਾਲ ਲੜਾਉਣ ਲਈ ਕੋਝੀਆਂ ਚਾਲਾਂ ਚਲ ਰਹੀ ਹੈ ਜੋ ਮੋਰਚੇ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਦਿਲੀ ਅਤੇ ਚੰਡੀਗੜ੍ਹ ਨੂੰ ਰਵਾਨਾ ਹੁੰਦੇ ਸਨ ਉਹਨਾ ਨੂੰ ਅਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਮੋੜਿਆ ਜਾ ਰਿਹਾ ਹੈ ਜਿਸਦੇ ਚਲਦੇ ਮਾਹੌਲ ਖਰਾਬ ਕਰਨ ਦੀਆ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਜੇਕਰ ਕਿਸੇ ਸਿਖ ਨੂੰ ਕਿਸੇ ਵੀ ਗਲ ਤੇ ਕੋਈ ਵੀ ਪਰੇਸ਼ਾਨੀ ਹੈ ਤਾ ਉਹ ਸ੍ਰੋਮਣੀ ਕਮੇਟੀ ਨਾਲ ਬੈਠ ਕੇ ਗਲਬਾਤ ਕਰ ਮਸਲਾ ਸੁਲਝਾ ਸਕਦਾ ਹੈ ਇਸ ਤਰਾ ਹੰਗਾਮਾ ਕਰ ਸਿਖ ਪੰਥ ਦੀ ਛਵੀ ਨੂੰ ਖਰਾਬ ਨਹੀ ਕਰਨਾ ਚਾਹੀਦਾ।

ਪਟਵਾਰੀ ਦੀ ਪ੍ਰੀਖਿਆ ਵਿਚ ਸਿਖ ਬਚਿਆ ਦੇ ਕੰਕਾਰ ਲੁਹਾਉਣੇ ਉਹ ਵੀ ਖਾਸ ਕਰ ਪੰਜਾਬ ਵਿਚ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਇਸ ਤੌ ਇਲਾਵਾ ਅੰਮ੍ਰਿਤਸਰ ਵਿਖੇ ਚੌਰੀ ਦੇ ਮਾਮਲੇ ਵਿਚ ਇਕ ਨੋਜਵਾਨ ਦੇ ਕੇਸ਼ ਕਤਲ ਕਰ ਵੀਡੀਓ ਵਾਇਰਲ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ ਜਿਸ ਤੇ ਸੰਬਧੀ ਸ੍ਰੋਮਣੀ ਕਮੇਟੀ ਨੂੰ ਇਸ ਬਾਰੇ ਪੜਤਾਲ ਕਰਨ ਸੰਬਧੀ ਲਿਖਿਆ ਗਿਆ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ )

LEAVE A REPLY

Please enter your comment!
Please enter your name here