ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਲੜਨ ਵਾਲੇ ਯੋਧਿਆਂ ਦਾ ਕੀਤਾ ਸਨਮਾਨ

0
282

ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੀ ਚੇਅਰਪਰਸਨ ਬੀਬੀ ਸੁਭਾਸ਼ ਮੱਟੂ ਤੇ ਟ੍ਰਸ੍ਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਵਿੱਚ ਬਾਬਾ ਗੁਰਦਿੱਤ ਸਿੰਘ ਪਾਰਕ ਗੜ੍ਹਸ਼ੰਕਰ ਵਿਖੇ ਕੋਰੋਨਾ ਵਾਇਰਸ ਵਿਰੁੱਧ ਲੜਨ ਵਾਲੇ ਯੋਧਿਆਂ ਦਾ ਦੂਜਾ ਵਿਸ਼ੇਸ਼ ਸਨਮਾਨ ਸਮਾਰੋਹ ਕੀਤਾ ਗਿਆ। ਇਸ ਮੌਕੇ ਕਾਮਰੇਡ ਰਘੂਨਾਥ ਸਿੰਘ ਸੂਬਾ ਸਕੱਤਰੇਤ ਮੈਂਬਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਮਾਜਸੇਵੀ ਗੋਲਡੀ ਸਿੰਘ, ਮੋਟੀਵੇਟਰ ਭੁਪਿੰਦਰ ਰਾਣਾ ਚੌਹੜਾ, ਐਸ.ਐਚ.ਓ ਇਕਬਾਲ ਸਿੰਘ,ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕੋਰੋਨਾ ਯੋਧਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਕੋਰੋਨਾ ਵਾਇਰਸ ਦੌਰਾਨ ਇਨ੍ਹਾਂ ਯੋਧਿਆਂ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਨ੍ਹਾਂ ਸਾਰਿਆਂ ਯੋਧਿਆਂ ਨੇ ਬਿਨਾਂ ਅਪਣੀ ਪ੍ਰਵਾਹ ਕੀਤੇ ਬਹੁਤ ਵਧੀਆ ਢੰਗ ਨਾਲ ਅਪਣੀ ਡਿਊਟੀ ਨਿਭਾਈ ਹੈ।ਜਿਸ ਲਈ ਇਹ ਵਧਾਈ ਦੇ ਹੱਕਦਾਰ ਹਨ। ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਟਰੱਸਟ ਇਨ੍ਹਾਂ ਯੋਧਿਆਂ ਦਾ ਸਨਮਾਨ ਕਰਕੇ ਫਕਰ ਮਹਿਸੂਸ ਕਰਦਾ ਹੈ। ਜਿਨ੍ਹਾਂ ਨੇ ਅਪਣੀ ਪ੍ਰਵਾਹ ਕੀਤੇ ਬਗੈਰ ਲੋਕਾਂ ਦੀ ਸੇਵਾ ਕੀਤੀ ਹੈ

LEAVE A REPLY

Please enter your comment!
Please enter your name here