ਜੇ ਫਸਲਾਂ ਦੇ ਭਾਅ ਨਹੀ ਤਾ ਵੋਟ ਵੀ ਨਹੀ

0
78

ਹੁਸ਼ਿਆਰਪੁਰ 6 ਸਤੰਬਰ (ਭੁਪਿੰਦਰ ਸਿੰਘ ਅਤੇ ਬਿਕਰਮ ਸਿੰਘ ਢਿੱਲੋਂ) ਜੇ ਫਸਲਾਂ ਦੇ ਭਾਅ ਨਹੀਂ ਤਾਂ ਵੋਟ ਵੀ ਨਹੀਂ (ਕਿਸਾਨ ਸੰਯੁਕਤ ਮੋਰਚਾ: ਕਿਸਾਨ ਵੀਰੋ ਕੰਨ ਅਤੇ ਦਿਮਾਗ ਨੂੰ ਇੱਕ ਸੁਰ ਵਿੱਚ ਕਰਕੇ ਇਸਤੇ ਅਮਲ ਕਰਨ ਦੀ ਜ਼ਰੂਰਤ ਹੈ’ਮੁਜੱਫਰਨਗਰ ਦੀ ਕਿਸਾਨ ਮਹਾਂ ਪੰਚਾਇਤ ਨੇ ਭਾਰਤ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ।ਜੋ ਕਿਸਾਨਾਂ ਲਈ ਸਵੈਮਾਣ ਦੀ ਪ੍ਰਤੀਕ ਹੈ।ਬੀ ਜੇ ਪੀ ਦੀ ਰਾਵਣ ਨੀਤੀ ਕਰਾਰੀ ਚੁਪੇੜ ਹੈ।ਜਬਰ ਦੀ ਹਾਰ ਅਤੇ ਸਬਰ ਦੀ ਹਮੇਸ਼ਾਂ ਹੀ ਜਿੱਤ ਹੋਈ ਹੈ। ਮਹਾਂ ਪੰਚਾਇਤ ਵਿੱਚ ਪਾਹੁੰਚੇ ਲੱਖਾਂ ਕਿਸਾਨ ਮਜ਼ਦੂਰ ਵਧਾਈ ਦੇ ਪਾਤਰ ਹਨ।

ਇਹ ਵਿਚਾਰ ਟੋਲ ਪਲਾਜ਼ਾ ਲਾਚੋਵਾਲ ਵਿਖੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਦੀਪ ਸਿੰਘ ਖੁਣਖੁਣ, ਉਂਕਾਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ, ਪਰਮਿੰਦਰ ਸਿੰਘ ਲਾਚੋਵਾਲ, ਨੇ ਕਹੇ ਉਨ੍ਹਾਂ ਕਿਹਾ ਕਿ ਅਡਾਨੀ ਅੰਬਾਨੀ ਦੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀਆਂ ਚਾਲਾਂ ਦੀ ਹਾਰ ਹੈ। ਮੋਦੀ ਦੇ ਆਉਣ ਵਾਲੇ ਸਮੇਂ 2022 ਦੀਆਂ ਚੋਣਾਂ ਵਿੱਚ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ।ਕਾਲੇ ਕਾਨੂੰਨ ਰੱਦ ਹੋਣਗੇ ਦਾ ਆਖਰੀ ਅੱਖਰ ਮੋਦੀ ਲਾਣੇ ਨੂੰ ਸਮਝਾ ਦਿੱਤਾ ਗਿਆ ਹੈ। ਇਸ ਮੌਕੇ ਰਾਮ ਸਿੰਘ ਚੱਕੋਵਾਲ ਸ਼ੇਖਾਂ, ਰਾਮ ਸਿੰਘ ਧੁੱਗਾ, ਨੰਬਰਦਾਰ ਜਗਤ ਸਿੰਘ, ਨੰਬਰਦਾਰ ਮਨਜੀਤ ਸਿੰਘ, ਮੋਹਣ ਸਿੰਘ ਮੁਲਤਾਨੀ, ਜਸਵੀਰ ਸਿੰਘ ਚੱਕੋਵਾਲ ਬ੍ਰਹਾਮਣਾ, ਗਗਨਦੀਪ ਸਿੰਘ ਸ਼ੇਰ ਪੁਰ, ਗੁਰਤੇਜ ਸਿੰਘ ਲੁੱਦਾਂ, ਚੰਨਣ ਸਿੰਘ ਸ਼ੇਖੂਪੁਰ, ਬਾਬਾ ਦਵਿੰਦਰ ਸਿੰਘ, ਬਾਬਾ ਬੂਆ ਸਿੰਘ, ਗੁਰਬਚਨ ਸਿੰਘ, ਮਹਿੰਗਾ ਸਿੰਘ, ਬਲਦੇਵ ਸਿੰਘ, ਬਲਵੀਰ ਸਿੰਘ, ਗੁਰਦਿਆਲ ਸਿੰਘ ਖੁਣਖੁਣ, ਸਤਵੰਤ ਸਿੰਘ, ਵਰਿੰਦਰ ਸਿੰਘ ਅੰਬਾਲਾ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here