ਗੰਨੇ ਦੇ ਭਾਅ 360 ਰੁਪਏ ਦਾ ਨੋਟੀਫਿਕੇਸ਼ਨ ਜਾਰੀ ਕਰੇ ਪੰਜਾਬ ਸਰਕਾਰ”ਕਿਸਾਨ ਆਗੂ।

0
188

ਹੁਸ਼ਿਆਰਪੁਰ 10 ਸਤੰਬਰ (ਭੁਪਿੰਦਰ ਸਿੰਘ ਅਤੇ ਬਿਕਰਮ ਸਿੰਘ ਢਿੱਲੋਂ) ਹੈੱਡ ਲਾਇਨ: ਗੰਨੇ ਦੇ ਭਾਅ 360 ਰੁਪਏ ਦਾ ਨੋਟੀਫਿਕੇਸ਼ਨ ਜਾਰੀ ਕਰੇ ਪੰਜਾਬ ਸਰਕਾਰ”ਕਿਸਾਨ ਆਗੂ। ਟੋਲ ਪਲਾਜ਼ਾ ਲਾਚੋਵਾਲ ਵਿਖੇ ਕਿਸਾਨ ਆਗੂ ਗੁਰਦੀਪ ਸਿੰਘ ਖੁਣਖੁਣ ਉਂਕਾਰ ਸਿੰਘ ਧਾਮੀ ਰਣਧੀਰ ਸਿੰਘ ਅਸਲਪੁਰ ਪਰਮਿੰਦਰ ਸਿੰਘ ਲਾਚੋਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਚੰਡੀਗੜ੍ਹ ਵਿਖੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਗੰਨੇ ਦਾ ਭਾਅ 360 ਰੁਪਏ ਐਲਾਨ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਖੁਸ਼ ਤਾਂ ਕਰ ਦਿੱਤਾ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਦਾ ਮੁੰਹ ਵੀ ਮਿੱਠਾ ਕਰਵਾਇਆ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਇਸ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ

ਇਸ ਕਰਕੇ ਸਰਕਾਰੀ ਅਤੇ ਪ੍ਰਾਈਵੇਟ ਗੰਨਾ ਮਿੱਲਾਂ ਵਾਲੇ ਅਤੇ ਪੰਜਾਬ ਦੇ ਕਿਸਾਨ ਭੰਬਲਭੂਸੇ ਵਿੱਚ ਹਨ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਪਤਾ ਨਹੀਂ ਕੇ ਕਦੋਂ ਚੋਣ ਜ਼ਾਬਤਾ ਲਾਗੂ ਹੋ ਜਾਵੇ ਤਾਂ ਕਿਧਰੇ ਕਿਸਾਨਾਂ ਨਾਲ ਧੋਖਾ ਹੀ ਨਾ ਹੋ ਜਾਵੇ ਤਾਂ ਫਿਰ ਕਿਸਾਨਾਂ ਨੂੰ ਇਸ ਮਸਲੇ ਤੇ ਸੰਘਰਸ਼ ਕਰਨਾ ਪੈ ਜਾਵੇ ਇਸ ਕਰਕੇ ਸਾਡੀ ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ ਜਲਦੀ ਤੋਂ ਜਲਦੀ ਗੰਨੇ ਦੇ ਭਾਅ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਇਸ ਮੌਕੇ ਰਾਮ ਸਿੰਘ ਚੱਕੋਵਾਲ ਸ਼ੇਖਾਂ, ਨੰਬਰਦਾਰ ਮਨਜੀਤ ਸਿੰਘ, ਨੰਬਰਦਾਰ ਜਗਤ ਸਿੰਘ, ਹਰਪ੍ਰੀਤ ਸਿੰਘ ਲਾਲੀ, ਬਲਦੇਵ ਸਿੰਘ ਅਸਲਪੁਰ, ਮਹਿੰਦਰ ਸਿੰਘ ਲਾਚੋਵਾਲ, ਗਗਨਦੀਪ ਸਿੰਘ ਸ਼ੇਰ ਪੁਰ, ਚੰਨਣ ਸਿੰਘ ਸ਼ੇਖੂਪੁਰ, ਭੁਪਿੰਦਰ ਸਿੰਘ, ਹਰਮੀਤ ਸਿੰਘ, ਸੁਰਿੰਦਰ ਸਿੰਘ, ਬਾਬਾ ਬੂਆ ਸਿੰਘ, ਬਾਬਾ ਦਵਿੰਦਰ ਸਿੰਘ, ਗੁਰਬਚਨ ਸਿੰਘ ਸੱਗੀ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here