ਕਾਂਗਰਸੀ ਲੀਡਰ ਦੇ ਘਰੋਂ ਫ਼ੜੀ ਗਈ ਨਜਾਇਜ਼ ਸ਼ਰਾਬ ਦੀ ਭੱਠੀ। 1400 ਲੀਟਰ ਕੱਚਾ ਲਾਹਣ ਤੇ 80 ਬੋਤਲਾਂ ਸ਼ਰਾਬ।

0
158

ਕਾਂਗਰੇਸ ਦੇ ਬੀਸੀ ਵਿੰਗ ਦੇ ਆਗੂ ਦੇ ਘਰੋਂ 7 ਡਰੰਮ 1400 ਲੀਟਰ ਲਾਹਨ, 80 ਬੋਤਲਾਂ ਦੇਸੀ ਸ਼ਰਾਬ ਅਤੇ ਚਾਲੂ ਭੱਠੀ ਕੀਤੀ ਜ਼ਬਤ ,ਪੁਲਿਸ ਨੇ 2 ਲੋਕਾਂ ਨੂੰ ਹਿਰਾਸਤ ਚ ਲਿਆ

ਜਿਲਾ ਗੁਰਦਾਸਪੁਰ ਦੇ ਐਕਸਾਈਜ਼ ਵਿਭਾਗ ਵਲੋ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਬਟਾਲਾ ਪੁਲਿਸ ਜਿਲਾ ਦੇ ਅਧੀਨ ਪੈਂਦੇ ਪਿੰਡ ਧਰਮਕੋਟ ਬੱਗਾ ਵਿਚ ਕਾਂਗਰਸ ਪਾਰਟੀ ਦੇ ਬੀਸੀ ਵਿੰਗ ਦੇ ਹਲਕਾ ਫਤੇਹਗੜ ਚੂੜੀਆਂ ਦੇ ਪ੍ਰਧਾਨ ਲਾਲ ਸਿੰਘ ਦੇ ਘਰੋਂ 7 ਡਰੰਮ ਵਿਚੋਂ ਨਜਾਇੱਜ 1400 ਲੀਟਰ ਲਾਹਨ, 80 ਬੋਤਲ ਬਣੀ ਹੋਈ ਦੇਸੀ ਸ਼ਰਾਬ ਅਤੇ ਚਾਲੂ ਭੱਠੀ ਕੀਤੀ ਬਰਾਮਦ ਉਧਰ ਪੁਲਿਸ ਨੇ 2 ਲੋਕਾਂ ਨੂੰ ਲਿਆ ਹਿਰਾਸਤ ਵਿਚ ਉਥੇ ਹੀ ਮੌਕੇ ਤੋਂ ਇਕੱਠਾ ਕੀਤੀ ਜਾਣਕਾਰੀ ਅਨੁਸਾਰ ਛਾਪੇਮਾਰੀ ਦੌਰਾਨ ਆਰੋਪੀ ਪੁਲਿਸ ਕਰਮਚਾਰੀਆਂ ਦੇ ਹੱਥੀਂ ਪਏ ਜਿਸ ਦੌਰਾਨ ਪੁਲਿਸ ਕਰਮਚਾਰੀ ਦੀ ਵਰਦੀ ਫਾੜ ਦਿਤੀ ਗਈ |

ਇਸ ਮੌਕੇ ਐਕਸਾਈਜ਼ ਵਿਭਾਗ ਦੇ ਹੈਡ ਕਾਂਸਟੇਬਲ ਸਮਰਜੀਤ ਸਿੰਘ ਤੇ ਠੇਕੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਪਿੰਡ ਧਰਮਕੋਟ ਬੱਗਾ ਦੇ ਵਿੱਚ ਇਕ ਪਰਿਵਾਰ ਦੇ ਵਲੋ ਆਪਣੇ ਘਰ ਦੇ ਅੰਦਰ ਹੀ ਦੇਸ਼ੀ ਨਜਾਇਜ ਸ਼ਰਾਬ ਕੱਢੀ ਜਾ ਰਹੀ ਹੈ ਜਦੋ ਸੂਚਨਾ ਦੇ ਅਧਾਰ ਤੇ ਲਾਲ ਸਿੰਘ ਜੋ ਕੇ ਖੁਦ ਨੂੰ ਕਾਂਗਰਸ ਪਾਰਟੀ ਦੇ ਬੀ ਸੀ ਵਿੰਗ ਦੇ ਹਲਕਾ ਫ਼ਤਹਿ ਗੜ੍ਹ ਚੂੜੀਆਂ ਦੇ ਪ੍ਰਧਾਨ ਦੱਸਦਾ ਹੈ ਦੇ ਘਰੋਂ ਚਾਲੂ ਹਾਲਾਤ ਵਿਚ ਭੱਠੀ ਤੇ 7 ਡਰੰਮਾਂ ਵਿਚੋਂ 1400 ਲੀਟਰ ਕੱਚੀ ਲਾਹਣ,80 ਬੋਤਲਾਂ ਤਿਆਰ ਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ ਜਿਸਨੂੰ ਮੌਕੇ ਤੇ ਹੀ ਨਸ਼ਟ ਕਰਦੇ ਹੋਏ ਦੋ ਆਰੋਪੀਆ ਨੂੰ ਗਿਰਫ਼ਤਾਰ ਕੀਤਾ ਗਿਆ , ਓਥੇ ਹੀ ਇਸ ਛਾਪੇਮਾਰੀ ਦੌਰਾਨ ਆਰੋਪੀਆ ਵਲੋਂ ਕੀਤੇ ਹਮਲੇ ਵਿਚ ਜ਼ਖਮੀ ਹੋਏ ਹੈਡ ਕਾਂਸਟੇਬਲ ਸਮਰਜੀਤ ਸਿੰਘ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਆਰੋਪੀਆ ਦੇ ਵਲੋਂ ਕੀਤੇ ਹਮਲੇ ਦੌਰਾਨ ਮੇਰੀ ਵਰਦੀ ਫਾੜ ਦਿਤੀ ਗਈ ਅਤੇ ਮਾਮੂਲੀ ਸੱਟਾ ਵੀ ਲਗੀਆਂ ਓਹਨਾ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਐਸੇ ਅਨਸਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

ਸਮਰਜੀਤ ਸਿੰਘ ( ਹੈਡ ਕਾਂਸਟੇਬਲ) ਗੁਰਪ੍ਰੀਤ ਸਿੰਘ ( ਠੇਕੇਦਾਰ ) ਦੂਸਰੇ ਪਾਸੇ ਐਸ ਐਚ ਓ ਹਰਮੀਤ ਸਿੰਘ ਨੇ ਕਾਰਵਾਈ ਬਾਰੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਤਫਤੀਸ਼ ਕਰਦੇ ਹੋਏ ਐਕਸਾਈਜ਼ ਵਿਭਾਗ ਦੇ ਬਿਆਨਾ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਰਮੀਤ ਸਿੰਘ ( ਐਸ ਐਚ ਓ )

LEAVE A REPLY

Please enter your comment!
Please enter your name here