ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਲਗਾਤਾਰ ਵਾਧਾ ਗ਼ਰੀਬ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ : ਨਿਮਿਸ਼ਾ ਮਹਿਤਾ ਬੁਲਾਰਾ ਕਾਗਰਸ

0
338

ਗੜ੍ਹਸ਼ੰਕਰ ਦੇ ਪਿੰਡ ਸਲੇਮਪੁਰ ਵਿਖੇ ਗਲੀਆਂ ਨਾਲੀਆਂ ਦਾ ਉਦਘਾਟਨ ਕਰਨ ਲਈ ਪੰਜਾਬ ਕਾਂਗਰਸ ਸਪੋਕਸਪਰਸਨ ਮੈਡਮ ਨਿਮਿਸ਼ਾ ਮਹਿਤਾ ਵਿਸ਼ੇਸ਼ ਤੌਰ ਤੇ ਪਹੁੰਚੇ। ਜਿਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਕਿਹਾ ਕਿ ਪਿੰਡ ਸਲੇਮਪੁਰ ਨੂੰ ਸਮਾਰਟ ਪਿੰਡ ਸਕੀਮ ਤਹਿਤ ਪਿੰਡ ਦੀਆਂ ਗਲੀਆਂ ਨਾਲੀਆਂ ਲਈ 4 ਲੱਖ 25 ਹਜਾਰ ਪਿੰਡ ਦੇ ਛੱਪੜ ਦੀ ਸਫ਼ਾਈ ਵਾਸਤੇ 5 ਲੱਖ 45 ਹਜਾਰ 10 ਕੈਂਟਲ ਸ਼ੇਡ ਅਤੇ 7 ਮਕਾਨ ਪ੍ਧਾਨਮੰਤਰੀ ਆਵਾਸ ਯੋਜਨਾ ਤਹਿਤ ਮਨਜੂਰ ਕਰਵਾ ਕੇ ਦਿੱਤੇ ਹਨ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੇ ਪਿੰਡਾਂ ਦੀ ਤਰੱਕੀ ਦੇ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ। ਤੇ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਹਮੇਸ਼ਾ ਹੀ ਕਾਗਰਸ ਪਾਰਟੀ ਨੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਹੈ

ਉਥੇ ਹੀ ਉਨ੍ਹਾਂ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰਨ ਤੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਗਰੀਬ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਨਾਲ ਹਰ ਵਰਗ ਤੇ ਇਸ ਦਾ ਅਸਰ ਹੋਵੇਗਾ। ਮਜਦੂਰ ਆਪਣਾ ਗੁਜ਼ਾਰਾ ਇਸ ਮਹਿੰਗਾਈ ਤੇ ਲੋਕ ਡਾਊਨ ਵਿਚ ਬਹੁਤ ਹੀ ਮੁਸ਼ਕਲ ਨਾਲ ਕਰਦਾ ਹੈ।ਜਿਥੇ ਹੁਣ ਗਰੀਬ ਦੀ ਥਾਲੀ ਹੋਰ ਵੀ ਮਹਿਗੀ ਹੋ ਜਾਵੇਗੀ।ਓਥੇ ਹੀ ਉਨ੍ਹਾਂ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਨੀਤੀਆਂ MSP ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਿਹਾ ਹੈ।ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਪਰ ਪੰਜਾਬ ਵਿਚ ਕੈਪਟਨ ਸਰਕਾਰ ਨੇ ਕਿਸਾਨਾ ਦੀ ਬਾਂਹ ਫੜੀ ਹੈ। ਜੋ ਕਿਸਾਨ ਕਰਜ ਵਿਚ ਡੁਬਿਆ ਹੋਇਆ ਸੀ ਉਸ ਦਾ ਸਾਰਾ ਕਰਜਾ ਪੰਜਾਬ ਸਰਕਾਰ ਦੇ ਰਹੀ ਹੈ।