ਬਟਾਲਾ-ਜਲੰਧਰ ਮੁਖ ਮਾਰਗ ਤੇ ਚੱਕਾ ਜਾਮ ਕਰ ਕਿਸਾਨ ,ਮਜਦੂਰ, ਦੁਕਾਨਦਾਰ ਅਤੇ ਉਦਯੋਗਪਤੀ ਜਥੇਬੰਦੀਆਂ ਵਲੋਂ ਪ੍ਰਦਰਸ਼ਨ

0
238

ਵੱਧ ਰਹੀ ਮਹਿੰਗਾਈ ਅਤੇ ਖੇਤੀ ਕਾਨੂੰਨਾਂ ਖਿਲ਼ਾਫ ਅੱਜ ਬਟਾਲਾ ਵਿਖੇ ਕਿਸਾਨ, ਮਜਦੂਰ ,ਦੁਕਾਨਦਾਰ ਅਤੇ ਉਦਯੋਗਪਤੀ ਜਥੇਬੰਦੀਆਂ ਵਲੋਂ ਬਟਾਲਾ-ਜਲੰਧਰ ਮੁਖ ਮਾਰਗ ਤੇ ਕਈ ਘੰਟਿਆਂ ਤਕ ਚੱਕਾ ਜਾਮ ਕਰ ਕੇਂਦਰ ਅਤੇ ਪੰਜਾਬ ਸਰਕਾਰ ਖਿਲ਼ਾਫ ਪ੍ਰਦਰਸ਼ਨ ਕੀਤਾ ਗਿਆ | ਉਥੇ ਹੀ ਪ੍ਰਦਰਸ਼ਨ ਕਰ ਰਹੇ ਲੋਕਾਂ ਵਲੋਂ ਖੇਤੀ ਕਾਨੂੰਨ ਰੱਦ ਕਰਨ ਰੋਜਾਨਾ ਵਧ ਰਹੇ ਡੀਜ਼ਲ, ਪਟਰੋਲ ਦੇ ਰੇਟਾਂ ਸੰਬੰਧੀ। ਅਤੇ ਪੰਜਾਬ ਚ ਬਿਜਲੀ ਦਰ ਵੱਧ ਹੋਣ ਦੇ ਖਿਲਾਫ ਦੋਵਾਂ ਸਰਕਾਰਾਂ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ |

ਬਟਾਲਾ ਦੇ ਜਲੰਧਰ ਰੋਡ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਹੋਰਨਾਂ ਵਰਗ ਦੇ ਲੋਕਾਂ ਦਾ ਕਹਿਣਾ ਸੀ, ਕਿ ਉਹਨਾਂ ਦਾ ਅੱਜ ਦਾ ਪ੍ਰਦਰਸ਼ਨ ਮਹਿੰਗਾਈ ਦੇ ਖਿਲਾਫ ਹੈ ਅਤੇ ਉਹਨਾਂ ਕਿਹਾ ਕਿ ਅੱਜ ਮਹਿੰਗਾਈ ਨੇ ਹਰ ਵਰਗ ਦੇ ਲੋਕਾਂ ਦਾ ਲੱਕ ਤੋੜ ਦਿਤਾ ਹੈ ਘਰ ਚਲਾਉਣਾ ਵੀ ਔਖਾ ਹੋ ਗਿਆ ਹੈ। ਉਹਨਾਂ ਕਿਹਾ ਪੈਟਰੋਲ-ਡੀਜ਼ਲ, ਰਸੋਈ ਗੈਸ ਸਿਲੰਡਰ ਦੀਆ ਕੀਮਤਾਂ ਵਧਣ ਨਾਲ ਹਰ ਚੀਜ ਮਹਿੰਗੀ ਹੈ ਅਤੇ ਸਰਕਾਰ ਇਹਨਾਂ ਮੁਦਿਆਂ ਤੇ ਗੰਭੀਰ ਨਹੀਂ ਹੈ ਇਹੀ ਵਜਹ ਹੈ ਕਿ ਅੱਜ ਉਹਨਾਂ ਨੂੰ ਸੜਕਾਂ ਤੇ ਆਉਣ ਪੈ ਰਿਹਾ ਹੈ | ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਰੁਪਿੰਦਰ ਸਿੰਘ ਸ਼ਾਮਪੁਰਾ ਨੇ ਕਿਹਾ ਕਿ ਕਿਸਾਨਾਂ ਵਲੋਂ ਬਟਾਲਾ-ਜਲੰਧਰ ਮੁਖ ਮਾਰਗ ਤੇ ਸਕਰਾਰ ਦੇ ਖਿਲ਼ਾਫ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਜਿਥੇ ਉਹ ਕੇਂਦਰ ਸਰਕਾਰ ਖਿਲਾਫ ਖੇਤੀ ਕਾਨੂੰਨ ਦੇ ਵਿਰੋਧ ਚ ਲਗਾਤਾਰ ਅੰਦੋਲਨ ਚ ਬੈਠੇ ਹਨ ਉਥੇ ਹੀ ਉਹ ਪੈਟਰੋਲ ਡੀਜ਼ਲ ਦੇ ਭਾਅ ਦੇ ਵਿਰੋਧ ਚ ਹਨ ਅਤੇ ਸੂਬਾ ਸਰਕਾਰ ਵੀ ਉਹਨਾਂ ਤੇ ਬਿਜਲੀ ਦੇ ਕਟ ਲਗਾ ਹੋਰ ਦੁਖੀ ਕਰ ਰਹੀ ਹੈ ਜਿਸ ਦਾ ਵਿਰੋਧ ਉਹ ਕਰ ਰਹੇ ਹਨ। ਉਹਨਾਂ ਕਿਹਾ ਕਿ ਅੱਜ ਇਹੀ ਵਜਹ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਆਮ ਜਨਤਾ ਬਾਰੇ ਸੰਜੀਦਾ ਨਹੀਂ ਹੈ ਤਾ ਹੀ ਪੰਜਾਬ ਦਾ ਨੌਜਵਾਨ ਆਪਣੀਆਂ ਜਮੀਨਾਂ ਵੇਚ ਵਿਦੇਸ਼ਾ ਦਾ ਰੁੱਖ ਕਰ ਰਹੇ ਹਨ | ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵਰਗ ਅੱਜ ਸਰਕਾਰ ਦੇ ਖਿਲਾਫ ਇਕ ਜੁਟ ਹੋ ਸੰਗਰਸ਼ ਕਰੇ ਤਾ ਹੀ ਸਰਕਾਰ ਦੀਆ ਲੋਕ ਮਾਰੋ ਨੀਤੀਆਂ ਤੋਂ ਬਚਿਆ ਜਾ ਸਕਦਾ ਹੈ |