ਪੀ ਆਰ ਟੀ ਸੀ ਮੁਲਾਜ਼ਮਾਂ ਦੇ ਵੱਲੋਂ ਮੁਲਾਜ਼ਮ ਪੱਕੇ ਕਰਨ ਸਬੰਧੀ ਹੜਤਾਲ ਸ਼ੁਰੂ

0
200

ਪੰਜਾਬ ਦੇ ਵਿੱਚ ਸਵੇਰ ਤੋਂ ਹੀ ਠੇਕਾ ਮੁਲਾਜਮਾਂ ਦੇ ਵੱਲੋਂ ਪੰਜਾਬ ਰੋਡਵੇਜ ਪੀ ਆਰ ਟੀ ਸੀ ਵਲੋਂ ਦੀ ਮੁਕੰਮਲ ਤੌਰ ਤੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਪੰਜਾਬ ਰੋਡਵੇਜ ਡਿਪੂ ਪੂਰਨ ਤੌਰ ਤੇ ਮੁਕੰਮਲ ਬੰਦ ਰਹਿਣਗੇ ਉਥੇ ਹੀ ਅੱਠ ਹਜ਼ਾਰ ਪੂਰੇ ਪੰਜਾਬ ਦੇ ਮੁਲਾਜ਼ਮ ਹੜਤਾਲ ਤੇ ਰਹਿਣਗੇ ਅਤੇ ਸਾਰੇ ਵਰਕਰ ਮੁਲਾਜ਼ਮ ਆਪਣੇ ਆਪਣੀ ਡਿਪੂ ਅੰਦਰੋਂ ਰੋਸ ਮੁਜ਼ਾਹਰੇ ਕਰ ਰਹੇ ਨੇ ਇਸੇ ਲੜੀ ਦੇ ਤਹਿਤ ਹੀ ਅੱਜ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਵਿੱਚ ਵੀ ਕੱਚੇ ਮੁਲਾਜ਼ਮਾਂ ਦੇ ਵੱਲੋਂ ਸਵੇਰ ਤੋਂ ਹੀ ਪੰਜਾਬ ਰੋਡਵੇਜ ਪਨਬਸ ਅਤੇ ਪੀਆਰਟੀਸੀ ਦੀਆਂ ਬੱਸਾਂ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ ਰੋਡਵੇਜ ਦੇ ਡਿਪੂ ਅੰਦਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ

ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਮੰਤਰੀਆਂ ਅਤੇ ਅਧਿਕਾਰੀਆਂ ਦੇ ਨਾਲ ਹੋ ਚੁੱਕੀਆਂ ਨੇ ਪ੍ਰੰਤੂ ਇਹ ਸਾਰੀਆਂ ਮੀਟਿੰਗਾਂ ਬੇਸਿੱਟਾ ਨਿਕਲੀਆਂ ਨੇ ਉਨ੍ਹਾਂ ਕਿਹਾ ਕਿ ਸਾਡੀਆਂ ਚਾਰ ਮੁੱਖ ਮੰਗਾਂ ਜਿੰਨਾਂ ਦੇ ਵਿੱਚ ਪਨਬੱਸ ਅਤੇ ਪੀ ਆਰ ਟੀ ਸੀ ਬੱਸਾਂ ਦੇ ਵਿੱਚ 10000 ਹੋਰ ਬੱਸਾਂ ਸ਼ਾਮਲ ਕੀਤੀਆਂ ਜਾਣ 2016 ਦੇ ਸੁਪਰੀਮ ਕੋਰਟ ਦੇ ਫ਼ੈਸਲੇ ਜਿਸ ਵਿਚ ਬਰਾਬਰ ਤਨਖਾਹ ਬਰਾਬਰ ਕੰਮ ਵਾਲੇ ਫੈਸਲੇ ਨੂੰ ਲਾਗੂ ਕੀਤਾ ਜਾਵੇ ਅਤੇ ਸਾਡੇ ਕੱਚੇ ਮੁਲਾਜ਼ਮਾਂ ਨੂੰ ਜੋ ਲੰਮੇ ਸਮੇਂ ਤੋਂ ਪਨਬਸ ਰੋਡਵੇਜ਼ ਅਤੇ ਪੀਆਰਟੀਸੀ ਦੇ ਵਿੱਚ ਕੰਮ ਕਰਦੇ ਆ ਰਹੇ ਨੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ ਜੇਕਰ ਸਰਕਾਰ ਸਾਡੀ ਇੱਕ ਵੀ ਮੰਗ ਨੂੰ ਮੰਨ ਲੈਂਦੀ ਹੈ ਤਾਂ ਸਾਡੀ 1 ਮੰਗ ਵਿੱਚ ਹੀ ਸਾਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ ਸਾਡੀ ਹੜਤਾਲ ਅਣਮਿਥੇ ਸਮੇਂ ਲਈ ਸ਼ੁਰੂ ਹੋਈਆਂ ਹਨ ਉਹ ਖਤਮ ਹੋ ਜਾਵੇਗੀ ਲੋਕ ਜੁੜਵੇਂ ਅੰਗਾਂ ਰਾਹੀਂ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੀ ਕੋਈ ਵੀ ਮੰਗ ਨਹੀਂ ਮੰਨਦੀ ਤਾਂ ਸਾਡੀ ਹੜਤਾਲ ਅਣਮਿਥੇ ਸਮੇਂ ਲਈ ਜਾਰੀ ਰਹੇਗੀ ਉਹਨਾਂ ਕਿਹਾ ਕਿ ਅਗਰ ਸਾਡੀਆਂ ਮੰਗਾਂ ਨਾ ਮੰਨਿਆ ਤਾਂ 7 ਤਰੀਕ ਨੂੰ ਸ਼ੁਸ਼ਮਾ ਫਾਰਮ ਦਾ ਵੀ ਘਰਾਵ ਕੀਤਾ ਜਾਵੇਗਾ