ਨਵੇਂ ਵਿਆਹੇ ਜੋੜੇ ਨੇ ਆਪਣੇ ਹੀ ਪਰਿਵਾਰ ਦੇ ਖਿਲਾਫ ਸੜਕ ਤੇ ਬੈਠ ਕੇ ਕੀਤਾ ਰੋਸ ਪ੍ਰਦਰਸ਼ਨ

0
205

ਅਕਸਰ ਹੀ ਪੰਜਾਬ ਵਿੱਚ ਵਿਆਹਾਂ ਤੋਂ ਬਾਅਦ ਲੜਕੀ ਕੋਲੋਂ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਖਾਤਰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਹਾਲਾਂਕਿ ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਦਹੇਜ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਦਹੇਜ ਨਹੀਂ ਲੈਣਾ ਚਾਹੀਦਾ ਲੇਕਿਨ ਅੱਜ ਦੇ ਸਮੇਂ ਚ ਕੁਝ ਅਜਿਹੇ ਲੋਕ ਹਨ ਜੋ ਦਹੇਜ ਖਾਤਰ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਲੇਕਿਨ

ਅੱਜ ਅੰਮ੍ਰਿਤਸਰ ਦੇ ਛੇਹਰਟਾ ਨਜ਼ਦੀਕ ਮਾਡਲ ਟਾਊਨ ਤੋਂ ਦਹੇਜ ਨਾਲ ਹੀ ਜੁੜਿਆ ਇਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਜਿਸ ਵਿਚ ਕਿ ਇਕ ਨੂੰ ਘਰੋਂ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਨੂੰ ਲੈਕੇ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਤੇ ਉਸ ਵਿਆਹੁਤਾ ਲੜਕੀ ਤੇ ਉਸ ਦੇ ਘਰਵਾਲੇ ਵੱਲੋਂ ਆਪਣੇ ਹੀ ਮਾਂ ਪਿਓ ਦੇ ਖ਼ਿਲਾਫ਼ ਸੜਕ ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੇ ਨੇ ਦੱਸਿਆ ਕਿ ਉਸ ਦਾ 6 ਮਹੀਨੇ ਪਹਿਲੇ ਵਿਆਹ ਹੋਇਆ ਸੀ ਅਤੇ ਲੜਕੀ ਗ਼ਰੀਬ ਘਰ ਦੀ ਸੀ ਲੇਕਿਨ ਉਸ ਦੀ ਮਾਂ ਅਤੇ ਉਸਦੀ ਭੈਣ ਵੱਲੋਂ ਲਗਾਤਾਰ ਹੀ ਉਸ ਦੀ ਪਤਨੀ ਕੋਲੋਂ ਦਾਜ ਮੰਗਿਆ ਜਾਵੇ ਅਤੇ ਉਸ ਦੀ ਪਤਨੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਇੱਥੋਂ ਤੱਕ ਕਿ ਉਸ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਆਪਣੀ ਪਤਨੀ ਨੂੰ ਛੱਡ ਦੇਵੇ ਉਸ ਦਾ ਦੁਬਾਰਾ ਕਿਸੇ ਚੰਗੇ ਘਰ ਵਿਚ ਵਿਆਹ ਕਰਵਾ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਉਹ ਦੁਖੀ ਹੋ ਕੇ ਅੱਜ ਸੜਕ ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਅਤੇ ਆਪਣੀਆਂ ਮਾਂ ਅਤੇ ਆਪਣੀ ਭੈਣ ਦੇ ਖ਼ਿਲਾਫ਼ ਕਾਰਵਾਈ ਕਰਵਾਉਣ ਦੀ ਮੰਗ ਕਰ ਰਿਹਾ