Site icon Live Bharat

Seven villages become islands in rainy days, four months is God’s support, their life.

.ਗੁਰਦਾਸਪੁਰ ਦੇ ਨਾਲ ਲਗਦੇ ਰਾਵੀ ਦਰਿਆ ਉਤੇ ਪੈਂਦੇ ਮਕੋੜਾ ਪੱਤਣ ਦਾ ਆਰਜੀ ਪੁਲ ਪ੍ਰਸ਼ਾਸਨ ਦੇ ਵਲੋਂ ਉਠਾ ਦੇਣ ਦੇ ਕਾਰਣ ਰਾਵੀ ਦਰਿਆ ਪਾਰ ਪੈਂਦੇ ਸੱਤ ਪਿੰਡ ਦਾ ਸੰਪਰਕ ਜਿਲੇ ਨਾਲੋਂ ਟੁਟਾ ਜਾਂਦਾ ਹੈ ਤਿੰਨ ਪਾਸੇ ਠਾਠਾਂ ਮਾਰਦਾ ਦਰਿਆ ਦਾ ਪਾਣੀ ਅਤੇ ਇਕ ਪਾਸੇ ਪਾਕਿਸਤਾਨ ਦੀ ਸਰਹਦ ਲੱਗਣ ਕਾਰਨ ਇਹ ਪਿੰਡ ਇਕ ਟਾਪੂ ਬਣ ਕੇ ਰਿਹ ਜਾਂਦੇ ਹਨ ,,,,ਇਹਨਾਂ ਪਿੰਡਾਂ ਦੇ ਲੋਕਾਂ ਲਈ ਦਰਿਆ ਆਰ ਪਾਰ ਜਾਣ ਆਉਣ ਲਈ ਕੇਵਲ ਇਕ ਬੇੜੀ ਦਾ ਸਹਾਰਾ ਹੀ ਰਿਹ ਜਾਂਦਾ ਹੈ ਅਤੇ ਜਦੋਂ ਦਰਿਆ ਵਿਚ ਪਾਣੀ ਦਾ ਸਤਰ ਵੱਧ ਜਾਂਦਾ ਹੈ ਤਾਂ ਇਹ ਬੇੜੀ ਵੀ ਬੰਦ ਹੋ ਜਾਂਦੀ ਹੈ ਫਿਰ ਚਾਰ ਮਹੀਨੇ ਲਈ ਇਹਨਾ ਪਿੰਡਾਂ ਦੇ ਲੋਕ ਦਰਿਆ ਪਾਰ ਹੀ ਫੱਸ ਕੇ ਰਹਿ ਜਾਂਦੇ ਹਨ ਅਤੇ ਓਹਨਾ ਦਾ ਲਈ ਕੇਲਵ ਰੱਬ ਦਾ ਸਹਾਰਾ ਹੀ ਰਿਹਾ ਜਾਂਦਾ ਹੈ। ਬੱਚਿਆਂ ਲਈ ਸਕੂਲ ਜਾਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਜੇ ਕਿਤੇ ਕੋਈ ਬੀਮਾਰ ਹੋ ਜਾਵੇ ਤਾਂ ਉਸ ਨੂੰ ਵੀ ਚੰਗਾ ਇਲਾਜ਼ ਨਹੀਂ ਮਿਲ ਸਕਦਾ।

ਓਥੇ ਹੀ ਇਹਨਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕੇ ਸਾਡੀ ਜੀ ਜਿੰਦਗੀ ਵੀ ਕੋਈ ਜਿੰਦਗੀ ਹੈ ਰਾਵੀ ਦਰਿਆ ਪਾਰ ਕਰਨ ਵਾਸਤੇ ਕੇਵਲ ਇਕ ਆਰਜੀ ਪੁਲ ਹੀ ਹੈ ਜੋ ਪ੍ਰਸ਼ਾਸਨ ਦੇ ਵਲੋਂ ਜੂਨ ਮਹੀਨੇ ਵਿਚ ਚੁੱਕ ਲਿਆ ਜਾਂਦਾ ਹੈ ਉਸ ਤੋਂ ਬਾਅਦ ਆਰ ਪਾਰ ਜਾਣ ਆਉਣ ਲਈ ਬੇੜੀ ਹੀ ਇਕ ਸਹਾਰਾ ਰਿਹ ਜਾਂਦੀ ਹੈ ਲੇਕਿਨ ਜਦੋ ਦਰਿਆ ਵਿਚ ਪਾਣੀ ਵੱਧ ਜਾਂਦਾ ਹੈ ਤਾਂ ਬੇੜੀ ਵੀ ਬੰਦ ਹੋ ਜਾਂਦੀ ਹੈ ਤਦ ਚਾਰ ਮਹੀਨੇ ਵਾਸਤੇ ਸਾਡੇ ਪਿੰਡ ਟਾਪੂ ਬਣ ਜਾਂਦੇ ਹਨ ਅਤੇ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ,,,,ਸਾਡਾ ਜਿਲੇ ਗੁਰਦਾਸਪੁਰ ਨਾਲ ਸੰਪਰਕ ਟੁੱਟ ਜਾਂਦਾ ਹੈ ਉਸ ਸਮੇ ਜੇਕਰ ਕਿਸੇ ਦੀ ਸਿਹਤ ਖਰਾਬ ਹੋ ਜਾਵੇ ਤਾਂ ਉਸ ਦਾ ਫਿਰ ਰੱਬ ਹੀ ਸਹਾਰਾ ਹੁੰਦਾ ਹੈ। ਹਰ ਵਾਰ ਚੋਣਾਂ ਦੇ ਦਿਨਾਂ ਵਿਚ ਏਥੇ ਪੱਕਾ ਪੁਲ ਬਣਾਉਣ ਦੇ ਵਾਅਦੇ ਤਾਂ ਹਰ ਪਾਰਟੀ ਦੇ ਲੀਡਰ ਕਰ ਜਾਂਦੇ ਹਨ ਪਰ ਅੱਜ ਤੱਕ ਕਿਸੇ ਨੇ ਵਾਅਦਾ ਪੂਰਾ ਨਹੀਂ ਕੀਤਾ। ਪਿੰਡ ਦੇ ਲੋਕ ਕਹਿੰਦੇ ਹਨ ਕਿ ਸਾਡੀ ਜ਼ਿੰਦਗੀ ਵੀ ਕੋਈ ਜਿੰਦਗੀ ਹੈ ਇਸ ਨਾਲੋਂ ਤਾਂ ਸਾਨੂੰ ਪਾਕਿਸਤਾਨ ਨਾਲ ਜੋੜ ਦੇਣਾ ਚਾਹੀਦਾ ਹੈ ਉਸ ਪਾਸੇ ਰਸਤਾ ਤਾਂ ਮਿਲ ਜਾਵੇਗਾ।

Exit mobile version