Khemkaran Nagar Panchayat office raided by Punjab Sanitation Commission Chairman Geja Ram

0
183

ਖੇਮਕਰਨ ਨਗਰ ਪੰਚਾਇਤ ਦੇ ਦਫਤਰ ਪੰਜਾਬ ਸਫਾਈ ਕਮਿਸ਼ਨ ਦੇ ਚੈਅਰਮੈਨ ਗੇਜਾ ਰਾਮ ਵਲੋਂ ਮਾਰਿਆ ਗਿਆ ਛਾਪਾ
ਕਈ ਬੇਨਿਯਮੀਆਂ ਆਈਆਂ ਸਾਹਮਣੇ ਰਿਪੋਟ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ
ਐਂਕਰ ਖੇਮਕਰਨ ਨਗਰ ਪੰਚਾਇਤ ਦੇ ਦਫਤਰ ਵਿਚ ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਜਿਨ੍ਹਾਂ ਨੂੰ ਦਫਤਰ ਵਿਚ ਕੰਮ ਕਰਦੇ ਸਫਾਈ ਸੇਵਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਘੱਟ ਤਨਖਾਹ ਦੇ ਕੇ ਵੱਧ ਤਨਖਾਹ ਵਾਲੇ ਫਾਰਮ ਦੇ ਦਸਤਖ਼ਤ ਕਰਵਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਕੁਝ ਤਨਖਾਹ ਹੜੱਪ ਕੀਤੀ ਜਾ ਰਹੀ ਹੈ ਨਾਲ ਹੀ ਉਨ੍ਹਾਂ ਕਿ ਦਫਤਰ ਅਧੀਨ ਸਿਰਫ 14 ਸਫਾਈ ਸੇਵਕਾਂ ਹੀ ਕੰਮ ਕਰਦੇ ਹਨ ਜਦ ਕਿ ਠੇਕੇਦਾਰ ਵਲੋਂ ਕਲਰਕਾਂ ਨਾਲ ਮਿਲੀਭੁਗਤ ਕਰਕੇ 18 ਸਫਾਈ ਸੇਵਕਾਂ ਦੀ ਤਨਖਾਹ ਕਰਵਾਈ ਜਾ ਰਹੀ ਸੀ ਪਾਸ ਜੋ ਕਿ 9800 ਰੁਪਏ ਦੇ ਹਿਸਾਬ ਨਾਲ ਚਾਰ ਕਰਮਚਾਰੀਆਂ ਦੀ ਤਨਖਾਹ ਹੜੱਪ ਕਰਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਸੀ ਇਸਦੇ ਨਾਲ 14 ਕਰਮਚਾਰੀਆਂ ਨੂੰ 9800 ਦੀ ਤਨਖਾਹ ਦੀ ਬਜਾਏ 8700 ਰੁਪਏ ਹੀ ਦਿੱਤੇ ਜਾ ਰਹੇ ਸਨ ਪੰਜਾਬ ਸਫਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਸੰਬੰਧਤ ਠੇਕੇਦਾਰ ਅਤੇ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਦੇ ਜਾਰੀ ਹੋਏ ਪੈਸੇ ਖ਼ਜ਼ਾਨੇ ਵਿਚ ਜਮਾਂ ਕਰਵਾਉਣ ਲਈ ਕਿਹਾ ਕਿ ਅਤੇ ਜਿਨ੍ਹਾਂ ਚਾਰ ਕਰਮਚਾਰੀਆਂ ਦੇ ਨਾਂ ਤਨਖਾਹ ਆਉਂਦੀ ਹੀ ਉਨ੍ਹਾਂ ਖਿਲਾਫ ਵੀ ਕਾਰਵਾਈ ਕਰਨ ਲਈ ਕਿਹਾ
ਇਸ ਸੰਬੰਧੀ ਮੌਕੇ ਥਾਣਾ ਖੇਮਕਰਨ ਦੀ ਐੱਸਐਚਓ ਭੁਪਿੰਦਰ ਕੌਰ ਨੇ ਕਿਹਾ ਕਿ ਕਮਿਸ਼ਨ ਜਿਨ੍ਹਾਂ ਮੁਲਾਜ਼ਮਾਂ ਜਾਂ ਦਫਤਰੀ ਸਟਾਫ ਬਾਰੇ ਕਾਰਵਾਈ ਕਰਨ ਲਈ ਲਿਖੇਗਾ ਪੁਲੀਸ ਉਨ੍ਹਾਂ ਖਿਲਾਫ ਕਾਰਵਾਈ ਕਰੇਗੀ
ਇਸ ਮੌਕੇ ਈਓ ਅਨਿਲ ਕੁਮਾਰ ਚੋਪੜਾ ਨੇ ਕਿਹਾ ਕਿ ਕਮਿਸ਼ਨ ਵਲੋਂ ਜਿਨ੍ਹਾਂ ਮੁਲਾਜ਼ਮਾਂ ਤੇ ਕਾਰਵਾਈ ਕਰਨ ਲਈ ਕਿਹਾ ਗਿਆ ਉਹ ਕੀਤੀ ਜਾਵੇਗੀ
ਕਮਿਸ਼ਨ ਦੇ ਚੈਅਰਮੈਨ ਗੇਜਾ ਰਾਮ ਨੇ ਕਿਹਾ ਕਿ ਉਨ੍ਹਾਂ ਵਲੋਂ ਠੇਕੇਦਾਰ ਕੋਲੋ ਜਦ ਪੁੱਛਿਆ ਗਿਆ ਕਿ ਕਿੰਨੇ ਸਫਾਈ ਮੁਲਾਜ਼ਮਾਂ ਕੰਮ ਹਨ ਤਾਂ ਉਸਦੇ 14 ਮੁਲਾਜ਼ਮਾਂ ਦੀ ਲਿਸਟ ਦਿੱਤੀ ਅਤੇ ਜਦ ਉਸ ਕੋਲੋਂ ਇਹ ਪੁੱਛਿਆ ਗਿਆ ਕਿ ਕਿੰਨੇ ਮੁਲਾਜ਼ਮਾਂ ਦੀ ਤਨਖਾਹ ਆ ਰਹੀ ਹੈ ਤਾਂ ਉਸਨੇ ਮੰਨਿਆ ਕਿ 18 ਮੁਲਾਜ਼ਮਾਂ ਦੀ ਤਨਖਾਹ ਆ ਰਹੀ ਹੈ ਉਨ੍ਹਾਂ ਕਿਹਾ ਜਿਨ੍ਹਾਂ ਮੁਲਾਜ਼ਮਾਂ ਨੂੰ ਤਨਖਾਹ ਘੱਟ ਮਿਲੀ ਹੈ ਉਸਦੇ ਬਿੱਲ ਤਿਆਰ ਕਰ ਉਨ੍ਹਾਂ ਨੂੰ ਬਾਕੀ ਬਣਦੀ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਬਾਕੀ ਰਿਪੋਟ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਕਾਰਵਾਈ ਹਿੱਤ ਭੇਜੀ ਜਾ ਰਹੀ ਹੈ