Site icon Live Bharat

DPO ਪਟਿਆਲਾ ਦੀ ਸੰਗਰੂਰ ਬਾਈਪਾਸ ਤੋਂ ਸਕੋਰਪੀਉ ਗੱਡੀ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ||

7 ਜੁਲਾਈ ਨੂੰ ਘਰ ਜਾ ਰਹੇ DPO ਪਟਿਆਲਾ ਮੁਲਾਜ਼ਮ ਦੀ ਸੰਗਰੂਰ ਬਾਈਪਾਸ ਤੋਂ ਸਕੋਰਪੀਉ ਗੱਡੀ ਚੋਰੀ ਕਰਨ ਵਾਲੇ ਗਿਰੋਹ ਦਾ ਪੁਲਿਸ ਨੇ ਕੀਤਾ ਪਰਦਾਫਾਸ਼ ਪੁਲਿਸ ਵੱਲੋਂ ਇਸ ਗੈਂਗ ਦੇ 3 ਸਾਥੀਆਂ ਨੂੰ ਕੀਤਾ ਗਿਆ ਇਕ 32 ਬੋਰ ਪਿਸਟਲ ਅਤੇ 2 ਜ਼ਿੰਦਾ ਕਾਰਤੂਸ ਨਾਲ ਹੀ ਚੋਰੀ ਦੀ ਵਾਰਦਾਤਾਂ ਚ ਵਰਤਣ ਵਾਲੀ 1 ਵਰਨਾ ਗੱਡੀ ਨੂੰ ਬਰਾਮਦ ਕੀਤਾ ਗਿਆ

ANCHOR–ਅੱਜ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦ ਪੁਲਿਸ ਵੱਲੋਂ ਇੱਕ ਗੱਡੀ ਚੋਰੀ ਕਰਨ ਵਾਲੇ ਗੈਂਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਚੋਰਾ ਦੀ ਤਰਫ ਤੋਂ 7 ਜੁਲਾਈ ਨੂੰ ਸੰਗਰੂਰ ਬਾਈਪਾਸ ਤੋਂ ਘਰ ਜਾ ਰਹੇ DPO ਪਟਿਆਲਾ ਮੁਲਾਜ਼ਮ ਬਲਜਿੰਦਰ ਸਿੰਘ ਦੀ ਸਕੋਰਪੀਉ ਗੱਡੀ 32 ਬੋਰ ਪਿਸਤੌਲ ਦੀ ਨੋਕ ਤੇ ਚੋਰੀ ਕੀਤੀ ਗਈ ਸੀ ਇਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਇਨ੍ਹਾਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਅੱਜ ਸਿੱਧੂਵਾਲ ਪਿੰਡ ਦੇ ਕੋਲ ਬਾਈਪਾਸ ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਕਿ ਇਨ੍ਹਾਂ ਚੋਣਾਂ ਨੂੰ ਰੋਕਿਆ ਗਿਆ ਅਤੇ ਇਨ੍ਹਾਂ ਪਾਸੋਂ ਇੱਕ ਚੋਰੀ ਕੀਤੀ ਗਈ 1 ਸਕੋਰਪੀਉ ਗੱਡੀ ਤੇ ਨਾਲ ਹੀ ਚੋਰੀ ਦੀ ਵਾਰਦਾਤਾਂ ਵਿੱਚ ਵਰਤਣ ਵਾਲੀ 1 ਵਰਨਾ ਗੱਡੀ ਬਰਾਮਦ ਕੀਤੀ ਗਈ ਇਸਦੇ ਨਾਲ ਹੀ ਵਾਰਦਾਤਾਂ ਦੇ ਵਿੱਚ ਵਰਤਣ ਵਾਲੇ 1 32 ਬੋਰ ਪਿਸਟਲ ਤੇ ਨਾਲ ਹੀ 2 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਇਨ੍ਹਾਂ ਤਿਨ੍ਹਾ ਵਿਅਕਤੀਆਂ ਦੇ ਨਾਮ ਇੱਕ ਦਾ ਗੁਰਦੀਪ ਸਿੰਘ,ਅਮਨਦੀਪ ਸਿੰਘ ਤਲਵਿੰਦਰ ਸਿੰਘ ਹੈ ਜੋ ਕਿ ਪਟਿਆਲਾ ਦੇ ਰਹਿਣ ਵਾਲੇ ਹਨ ਇਨ੍ਹਾਂ ਵਿੱਚੋਂ ਗੁਰਦੀਪ ਸਿੰਘ ਕਾਰ ਰਿਪੈਰ ਦਾ ਕੰਮ ਕਰਦਾ ਹੈ ਅਤੇ ਅਮਨਦੀਪ ਸਿੰਘ ਟੈਕਸੀ ਡਰਾਈਵਰ ਹੈ ਤੇ ਤਲਵਿੰਦਰ ਸਿੰਘ ਪੇਂਟਰ ਦਾ ਕੰਮ ਕਰਦਾ ਹੈ ਇਨ੍ਹਾਂ ਵਿੱਚੋਂ ਗੁਰਦੀਪ ਸਿੰਘ ਅਤੇ ਅਮਨਦੀਪ ਸਿੰਘ ਦੇ ਉੱਪਰ NDPS ਦਾ ਮੁਕੱਦਮਾ ਦਰਜ ਹੈ ਫਿਲਹਾਲ ਪੁਲਸ ਵੱਲੋਂ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਜਾਰੀ ਹੈ

Exit mobile version