Another newmarried died during treatment, the family accused a nurse of negligence

0
194

ਭਾਵੇ ਕਿ ਅੱਜ ਸਿਹਤ ਵਿਭਾਗ ਲੋਕਾਂ ਨੂੰ ਸਮੇ ਸਮੇ ਸਿਰ ਵੱਖ ਵੱਖ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਦਾ ਹੈ ਲੇਕਿਨ ਬਟਾਲਾ ਚ ਅੱਜ ਦੇਰ ਰਾਤ ਇਕ ਐਸਾ ਮਾਮਲਾ ਸਾਮਣੇ ਆਇਆ ਜਦ ਬਟਾਲਾ ਦੀ ਰਹਿਣ ਵਾਲੀ ਇਕ ਵਿਆਹੀ ਔਰਤ ਦੀ ਮੌਤ ਹੋ ਗਈ ,ਤਾ ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਉਹਨਾਂ ਵਲੋਂ ਇਕ ਘਰ ਚ ਦਵਾਈ ਦੇਣ ਵਾਲੀ ਨਰਸ ਕੋਲੋਂ ਕਰਵਾਏ ਇਲਾਜ ਦਾ ਸ਼ਿਕਾਰ ਉਹਨਾਂ ਦੀ ਬੇਟੀ ਹੋਈ ਹੈ ਉਧਰ ਸਿਵਲ ਹਸਪਤਾਲ ਚ ਡਿਊਟੀ ਤੇ ਤੈਨਾਤ ਡਾਕਟਰ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਮੌਤ ਦੀ ਵਜਹ ਦਾ ਖੁਲਾਸਾ ਹੋਵੇਗਾ |

ਬਟਾਲਾ ਦੇ ਹਰਨਾਮ ਨਗਰ ਦੀ ਰਹਿਣ ਵਾਲੀ ਮਨਦੀਪ ਕੌਰ ਜਿਸ ਦਾ ਵਿਆਹ ਹੋਏ ਨੂੰ ਕੁਝ ਮਹੀਨੇ ਪਹਿਲਾ ਹੋਇਆ ਸੀ ਅਤੇ ਅੱਜ ਗੰਭੀਰ ਹਾਲਤ ਦੇ ਚਲਦੇ ਉਸ ਨੂੰ ਇਲਾਜ ਲਈ ਪਰਿਵਾਰ ਨੇ ਸਿਵਲ ਹਸਪਤਾਲ ਬਟਾਲਾ ਚ ਦਾਖਿਲ ਕਰਵਾਇਆ ਜਿਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਉਥੇ ਹੀ ਮ੍ਰਿਤਕ ਦੀ ਮਾਂ ਅਤੇ ਸੱਸ ਨੇ ਦੱਸਿਆ ਕਿ ਮਨਦੀਪ ਪਿਛਲੇ ਕੁਝ ਦਿਨਾਂ ਤੋਂ ਇਕ ਨਿਜੀ ਘਰ ਚ ਕੰਮ ਕਰ ਰਹੀ ਨਰਸ ਕੋਲੋਂ ਬੱਚੇ ਹੋਣ ਲਈ ਕੋਈ ਇਲਾਜ ਕਰਵਾ ਰਹੀ ਸੀ ਅਤੇ ਉਸਦੀ ਵਜਹ ਨਾਲ ਉਸ ਦੀ ਹਾਲਤ ਕੁਝ ਦਿਨਾਂ ਤੋਂ ਵਿਗੜ ਰਹੀ ਸੀ ਅਤੇ ਅੱਜ ਅਖੀਰ ਉਸ ਦੀ ਉਸੇ ਕਾਰਨ ਮੌਤ ਹੋ ਗਈ ਜਿਥੇ ਪਰਿਵਾਰ ਵਲੋਂ ਉਸ ਨਰਸ ਤੇ ਆਰੋਪ ਲਗਾਇਆ ਜਾ ਰਿਹਾ ਹੈ ਉਥੇ ਹੀ ਕੜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ |

ਉਧਰ ਇਸ ਮਾਮਲੇ ਚ ਜਿਥੇ ਉਕਤ ਨਰਸ ਹਰਭਜਨ ਕੌਰ ਨੇ ਖੁਦ ਤੇ ਲੱਗ ਰਹੇ ਆਰੋਪਾਂ ਨੂੰ ਗ਼ਲਤ ਦੱਸਿਆ ਅਤੇ ਉਹਨਾਂ ਕਿਹਾ ਕਿ ਮਨਦੀਪ ਉਸ ਕੋਲੋਂ ਇਲਾਜ ਲਈ ਆਈ ਸੀ ਲੇਕਿਨ ਉਸ ਵਲੋਂ ਕੋਈ ਐਸੀ ਦਵਾਈ ਨਹੀਂ ਦਿਤੀ ਗਈ ਜੋ ਉਸ ਲਈ ਸਿਹਤ ਵਿਗੜੇ ਅਤੇ ਉਥੇ ਹੀ ਸਿਵਲ ਹਸਪਤਾਲ ਬਟਾਲਾ ਚ ਡਿਊਟੀ ਕਰ ਰਹੇ ਡਾ ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਮਨਦੀਪ ਕੌਰ ਨੂੰ ਗੰਭੀਰ ਹਾਲਤ ਚ ਉਸ ਦਾ ਪੇਕਾ ਅਤੇ ਸੁਹਰਾ ਪਰਿਵਾਰ ਹਸਪਤਾਲ ਚ ਲੈਕੇ ਆਏ ਸਨ ਅਤੇ ਉਹਨਾਂ ਵਲੋਂ ਇਲਾਜ ਕੀਤਾ ਜਾ ਰਿਹਾ ਸੀ ਕਿ ਅਚਾਨਕ ਉਕਤ ਪੀੜਤ ਦਮ ਤੋੜ ਗਈ ਅਤੇ ਹੁਣ ਉਹਨਾਂ ਵਲੋਂ ਅਗਲੀ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮ੍ਰਿਤਕ ਦੀ ਮੌਤ ਦਾ ਕਾਰਨ ਦਾ ਖੁਲਾਸਾ ਹੋਵੇਗਾ |