Site icon Live Bharat

A large body of sand and gravel in the village of Aned in Pathankot

ਪਠਾਨਕੋਟ ਦੇ ਪਿੰਡ ਅਨੇੜ ਦੇ ਵਿੱਚ ਰੇਤ ਬਜਰੀ ਦਾ ਪਹਾੜ ਬਣਿਆ ਵੱਡਾ ਬਵਾਲ,ਮਾਈਨਿੰਗ ਅਤੇ ਪੰਚਾਇਤ ਵਿਵਾਗ ਹੋਏ ਆਮਨੇ ਸਾਮਣੇ, ਕਰੋੜਾਂ ਰੁਪਏ ਦਾ ਪਹਾੜ ਪੰਚਾਇਤ ਵਿਵਾਗ ਨੇ ਕੀਤਾ 29 ਲਖ ਰੁਪਏ ਵਿਚ ਨਿਲਾਮ, ਮੁਈਨਿੰਗ ਵਿਵਾਗ ਨੇ ਰੋਕਿਆ

ਜਿਸ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਨੂੰ ਪੰਚਾਇਤ ਵਿਭਾਗ ਵੱਲੋਂ ਮਹਿਜ਼ 29 ਲੱਖ ਦੇ ਵਿੱਚ ਨਿਲਾਮ ਕਰ ਦਿੱਤਾ ਗਿਆ ਜੋ ਕਿ ਬਿਨਾਂ ਮਾਈਨਿੰਗ ਵਿਭਾਗੀ ਦੇ ਅਧਿਕਾਰੀਆਂ ਦੀ ਮੌਜੂਦਗੀ ਤੋਂ ਅਤੇ ਨ ਹੀ ਪੰਚਾਇਤ ਵਿਭਾਗ ਦੇ ਅਫ਼ਸਰਾਂ ਵੱਲੋਂ ਇਸ ਮਟੀਰੀਅਲ ਦੀ ਔਕਸ਼ਨ ਸਬੰਧੀ ਮਾਈਨਿੰਗ ਵਿਵਾਗ ਨੂੰ ਸਹੀ ਦੱਸਿਆ ਗਿਆ ਹੈ ਜਿਸ ਤੋਂ ਬਾਅਦ ਮਾਈਨਿੰਗ ਵਿਭਾਗ ਨੇ ਇਕ ਲੈਟਰ ਲਿਖ ਕੇ ਇਸ ਮਟੀਰੀਅਲ ਨੂੰ ਰੁਕਵਾ ਦਿੱਤਾ ਗਿਆ ਹੈ ਜਿਸ ਦੇ ਚਲਦੇ ਮਾਈਨਿੰਗ ਵਿਵਾਗ ਅਤੇ ਪੰਚਾਇਤ ਵਿਵਾਗ ਆਮਨੇ ਸਾਮਣੇ ਆ ਗਏ ਹਨ ਕਿਊਕਿ ਜਿਸ ਪਹਾੜ ਦੀ 29 ਲਖ ਰੁਪਏ ਦੇ ਵਿਚ ਬੋਲੀ ਕਰਬਾਈ ਗਈ ਸੀ ਉਸਦਾ ਰੇਟ ਕਰੋੜਾਂ ਰੁਪਏ ਹੈ ਜਿਸ ਕਾਰਨ ਇਸਨੂੰ ਰੋਕ ਦਿੱਤਾ ਹੈ

ਇਸ ਬਾਰੇ ਪੰਚਾਇਤ ਵਿਭਾਗ ਦੇ ਨਾਲ ਜਦ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੀ ਨਿਲਾਮੀ ਕੀਤੀ ਗਈ ਸੀ 29 ਲੱਖ ਰੁਪਏ ਦੇ ਵਿਚ ਪਰ ਕੁਜ ਲੋਕਾਂ ਦੇ ਇਤਰਾਜ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਕਦੋਂ ਆਕਸ਼ਨ ਕਰਵਾਈ ਗਈ ਅਤੇ ਇਹਨੂੰ ਕਿਸ ਤਰ੍ਹਾਂ ਵੇਚਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਮਟੀਰੀਅਲ ਨੂੰ ਰੁਕਵਾ ਦਿੱਤਾ ਗਿਆ ਹੈ

Exit mobile version