ਪੋਸਟ ਮੈਟ੍ਰਿਕ ਸਕਾਲਰਸ਼ਿਪ 64 ਕਰੋੜ ਦੇ ਘੁਟਾਲੇ ਨੂੰ ਲੈ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਰਥੀ ਨੂੰ ਲੈ ਕੇ ਰੋਸ ਮਾਰਚ

0
182

ਆਮ ਆਦਮੀ ਪਾਰਟੀ ਜਿਲ੍ਹਾ ਪਟਿਆਲਾ ਦੇ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ 64 ਕਰੋੜ ਦੇ ਘੁਟਾਲੇ ਨੂੰ ਲੈ ਕੇ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਰਥੀ ਨੂੰ ਲੈ ਕੇ ਨਾਭਾ ਹਲਕਾ ਦੇ ਬਜ਼ਾਰਾਂ ਵਿੱਚੋਂ ਰੋਸ ਮਾਰਚ ਕੱਢਦੇ ਹੋਏ ਪਿਟ ਸਿਆਪਾ ਕੀਤਾ ਗਿਆ ਅਤੇ ਸਦਰ ਗੈਟ ਨਾਭਾ ਪਹੁੰਚਕੇ ਕੈਬਨਿਟ ਮੰਤਰੀ ਦੀ ਅਰਥੀ ਨੂੰ ਫੂਕਿਆ ਗਿਆ ਅਤੇ ਵਰਕਰਾਂ ਨੇ ਆਖਿਆ ਕਿ ਪੰਜਾਬ ਸਰਕਾਰ ਸੀ.ਬੀ.ਆਈ ਦਾ ਸਾਥ ਦੇਵੇ ਅਤੇ ਮੰਤਰੀ ਧਰਮਸੋਤ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ

ਐਸ.ਸੀ ਸਕੋਲਰਸ਼ਿਪ ਘੁਟਾਲੇ ਮਾਮਲੇ ਦਾ ਮੁੱਦਾ ਫਿਰ ਭਖਿਆ ਆਮ ਆਦਮੀ ਪਾਰਟੀ ਦੀ ਜਿਲ੍ਹਾ ਪਟਿਆਲਾ ਟੀਮ ਦੀ ਤਰਫ਼ ਤੋਂ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਅਰਥੀ ਫ਼ੂਕ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਭਾ,ਰਾਜਪੁਰਾ,ਸਮਾਣਾ,ਪਾਤੜਾਂ,ਸਨੌਰ ਦੇ ਵਰਕਰ ਸ਼ਾਮਿਲ ਹੋਏ ਕਿਸੇ ਪ੍ਰਕਾਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਤਰਫ ਤੋਂ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਇਕ ਅਰਥੀ ਬਣਾਈ ਗਈ ਜਿਸ ਨੂੰ ਵਰਕਰਾਂ ਨੇ ਮੋਢੇ ਤੇ ਚੱਕ ਕੇ ਨਾਭਾ ਤੇ ਪਟਿਆਲਾ ਗੇਟ ਤੋਂ ਰੋਸ ਮਾਰਚ ਸ਼ੁਰੂ ਕੀਤਾ ਜੋ ਕਿ ਨਗਰ ਕੌਂਸਲਰ ਰੋਡ ਅਤੇ ਭੀਖੀ ਮੋੜ ਤੋਂ ਹੁੰਦਾ ਹੋਇਆ ਸਦਰ ਹਜ਼ਾਰ ਵਿਖੇ ਪਹੁੰਚਿਆ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਤਰਫ ਤੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਰਥੀ ਨੂੰ ਅੱਗ ਲਗਾਈ ਗਈ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੰਗ ਕੀਤੀ ਕਿ ਜੋ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਸੀ.ਬੀ.ਆਈ ਦੀ ਤਰਫ ਤੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਵਿੱਚ ਪੰਜਾਬ ਸਰਕਾਰ ਉਨ੍ਹਾਂ ਦਾ ਸਾਥ ਦੇਵੇ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਜਾਵੇ