ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਨੈਸ਼ਨਲ ਹਾਈਵੇ ਤੇ ਲਗਾਏ ਗਏ 1000 ਹਜ਼ਾਰ ਪੌਦੇ ||

0
187

ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਨੈਸ਼ਨਲ ਹਾਈਵੇ ਤੇ ਲਗਾਏ ਗਏ 1000 ਹਜ਼ਾਰ ਪੌਦੇ
ਡਿਪਟੀ ਕਮਿਸ਼ਨਰ, ਐੱਸਡੀਐੱਮ,ਅਤੇ ਸੰਪਰਦਾਇ ਦੇ ਮੁੱਖੀ ਬਾਬਾ ਸੁੱਖਾ ਸਿੰਘ ਅਤੇ ਬਾਬਾ ਹਾਕਮ ਸਿੰਘ ਜੀ ਨੇ ਕੀਤੀ ਸ਼ੁਰੂਆਤ
ਐਂਕਰ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਮਨੁੱਖਤਾ ਦੇ ਭਲੇ ਲਈ ਸਮੇਂ ਸਮੇਂ ਤੇ ਕਾਰਜ ਕਰਵਾਏ ਜਾਂਦੇ ਹਨ ਅਜਿਹਾ ਹੀ ਉਪਰਾਲਾ ਅੱਜ ਕਰਦੇ ਹੋਏ ਨੈਸ਼ਨਲ ਹਾਈਵੇ ਤੇ ਨੌਸ਼ਹਿਰਾ ਪੰਨੂੰਆ ਤੋਂ ਲੈ ਕੇ ਹਰੀਕੇ ਤੱਕ 1000 ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ
ਇਸ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ,ਐੱਸਡੀਐੱਮ ਰਜਨੀਸ਼ ਅਰੋੜਾ ਅਤੇ ਸੰਪਰਦਾਇ ਦੇ ਮੁੱਖੀ ਬਾਬਾ ਸੁੱਖਾ ਸਿੰਘ ਬਾਬਾ ਹਾਕਮ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਿਰ ਸਨ
ਇਸ ਮੌਕੇ ਡਿਪਟੀ ਕਮਿਸ਼ਨਰ ਤਰਨਤਾਰਨ ਕੁਲਵੰਤ ਸਿੰਘ ਧੂਰੀ ਨੇ ਕਿਹਾ ਅੱਜ ਰੁੱਖਾਂ ਦੀ ਸਾਡੀ ਧਰਤੀ ਨੂੰ ਕਾਫੀ ਲੋੜ ਹੈ ਅਤੇ ਇਨਸਾਨੀ ਜ਼ਿੰਦਗੀ ਵੀ ਇਹ ਰੁੱਖ ਕਾਫੀ ਮਹੱਤਤਾ ਰੱਖਦੇ ਹਨ ਉਨ੍ਹਾਂ ਕਿਹਾ ਅੱਜ ਸਾਨੂੰ ਕਦੀ ਸੋਕੇ ਦਾ ਅਤੇ ਕਦੀ ਹੜਾਂ ਦਾ ਸਾਹਮਣਾ ਕਰਨਾ ਪੈ ਰਹਾ ਹੈ ਇਹ ਰੁੱਖਾਂ ਦੀ ਘਾਟ ਕਾਰਨ ਹੀ ਹੋ ਰਿਹਾ ਹੈ ਉਨ੍ਹਾਂ ਸੰਪਰਦਾਇ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਰਨਾਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਉਪਰਾਲੇ ਕਰਨ ਲਈ ਅੱਗੇ ਆਉਣ ਜਿਸ ਨਾਲ ਮਨੁੱਖਤਾ ਦਾ ਭਲਾ ਹੋ ਸਕੇ
ਇਸ ਮੌਕੇ ਸੰਪਰਦਾਇ ਦੇ ਮੁੱਖੀ ਬਾਬਾ ਸੁੱਖਾ ਸਿੰਘ ਜੀ ਨੇ ਕਿਹਾ ਕਿ ਉਨ੍ਹਾਂ ਵਲੋਂ ਅੱਜ ਨੈਸ਼ਨਲ ਹਾਈਵੇ ਤੇ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਉਨ੍ਹਾਂ ਕਿਹਾ ਕਿ ਇਨ੍ਹਾਂ ਰੁੱਖਾਂ ਦੀ ਸੇਵਾ ਸੰਭਾਲ ਵੀ ਸੰਪਰਦਾਇ ਵਲੋਂ ਹੀ ਕੀਤੀ ਜਾਵੇਗੀ ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਰੁੱਖਾਂ ਦੀ ਸੇਵਾ ਸੰਭਾਲ ਆਪਣੀਆਂ ਬੱਚਿਆਂ ਵਾਂਗ ਕਰਨ ਤਾਂ ਜੋ ਇਨ੍ਹਾਂ ਦਾ ਕੋਈ ਨੁਕਸਾਨ ਨਾ ਕਰੇ
ਇਸ ਮੌਕੇ ਸੰਪਰਦਾਇ ਦੇ ਬਾਬਾ ਹਾਕਮ ਸਿੰਘ ਅਤੇ ਗੁਰਪ੍ਰੀਤ ਸਿੰਘ ਸਰਹਾਲੀ ਸਾਹਿਬ,ਸਾਹਿਬ ਸਿੰਘ,ਸੁਖਜਿੰਦਰ ਸਿੰਘ ਨਿੱਕੂ,ਚਰਨਜੀਤ ਸਿੰਘ ਠੇਕੇਦਾਰ,ਬਾਬਾ ਸਰਬਜੀਤ ਸਿੰਘ ਅਤੇ ਹੋਰ ਸੰਗਤਾਂ ਹਾਜ਼ਿਰ ਸਨ
ਬਾਈਟ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਅਤੇ ਬਾਬਾ ਸੁੱਖਾ ਸਿੰਘ ਜੀ