: ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚੇ ਸਨ ਜਿਸ ਤਰ੍ਹਾਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਜਿਸ ਤੋਂ ਬਾਅਦ ਦੁਰਗਿਆਣਾ ਤੀਰਥ ਵੀ ਨਤਮਸਤਕ ਹੋਏ ਲੇਕਿਨ ਵਾਲਮੀਕਿ ਸਮਾਜ ਦੀ ਆਸਥਾ ਦਾ ਕੇਂਦਰ ਵਾਲਮੀਕਿ ਤੀਰਥ ਰਾਮ ਤੀਰਥ ਤੇ ਨਾ ਜਾਣ ਕਰਕੇ ਵਾਲਮੀਕਿ ਸਮਾਜ ਦੇ ਲੋਕਾਂ ਚ ਭਾਰੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਉਨ੍ਹਾਂ ਕਿਹਾ ਕਿ ਵਾਲਮੀਕੀ ਸਮਾਜ ਦੇ ਲੋਕ ਇਸ ਦਾ ਜਵਾਬ ਦੋ ਹਜਾਰ ਬਾਈ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਰੂਰ ਦੇਣਗੇ ਉਨ੍ਹਾਂ ਕਿਹਾ ਕਿ ਜਦੋਂ ਹੀ ਚੁਨਾਵ ਨੇੜੇ ਆਉਂਦੇ ਨੇ ਉਦੋਂ ਹੀ ਇਨ੍ਹਾਂ ਲੋਕਾਂ ਨੂੰ ਸਾਡੀ ਯਾਦ ਆਉਂਦੀ ਹੈ ਇਸਦੇ ਨਾਲ ਹੀ ਉਨ੍ਹਾਂ ਆਪਣੇ ਸਮਾਜ ਦੇ ਨੇਤਾਵਾਂ ਤੇ ਗੁੱਸਾ ਕੱਢਦੇ ਹੋਏ ਕਿਹਾ ਕਿ ਜੋ ਆਮ ਆਦਮੀ ਪਾਰਟੀ ਵਿੱਚ ਸਾਡੇ ਵਾਲਮੀਕੀ ਸਮਾਜ ਦੇ ਨੇਤਾ ਹਨ ਉਨ੍ਹਾਂ ਨੇ ਵੀ ਕਿਸੇ ਨੇ ਜ਼ਰੂਰੀ ਨਹੀਂ ਸਮਝਿਆ ਕਿ ਅਰਵਿੰਦ ਕੇਜਰੀਵਾਲ ਨੂੰ ਵਾਲਮੀਕਿ ਤੀਰਥ ਜਾ ਕੇ ਮੱਥਾ ਟਿਕਾਇਆ ਜਾਵੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਵੱਲੋਂ ਇੱਕ ਮਤਾ ਪਾਇਆ ਗਿਆ ਸੀ ਕਿ ਪੂਰੇ ਦੇਸ਼ ਵਿਚ ਜਾਂ ਕਿਸੇ ਵੀ ਸਟੇਟ ਵਿੱਚੋਂ ਕੋਈ ਮੰਤਰੀ ਜਾਂ ਗਵਰਨਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਉਂਦਾ ਹੈ ਤਾਂ ਉਸਨੂੰ ਰਾਮਤੀਰਥ ਵਾਲਮੀਕਿ ਤੀਰਥ ਆ ਕੇ ਵੀ ਮੱਥਾ ਟੇਕਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਰਾਮਤੀਰਥ ਵਾਲਮੀਕੀ ਤੀਰਥ ਨਾ ਪਹੁੰਚਣ ਤੇ ਪੂਰੇ ਦੇਸ਼ ਵਿੱਚ ਵੱਸਦੇ ਵਾਲਮੀਕੀ ਸਮਝਾ ਸਮਾਜ ਦੇ ਲੋਕਾਂ ਦੇ ਦਿਲਾਂ ਤੇ ਠੇਸ ਪਹੁੰਚਾਈ ਹੈ