Demonstration by Congress party over burning of vehicle and higher rates on petrol and diesel

0
178

ਲਗਾਤਾਰ ਵੱਧ ਰਹੇ ਪਟਰੋਲ ਅਤੇ ਡੀਜ਼ਲ ਦੇ ਭਾਅ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ ਬਟਾਲਾ ਚ ਵੀ ਕਾਂਗਰਸ ਅਤੇ ਯੂਥ ਕਾਂਗਰਸ ਪਾਰਟੀ ਦੇ ਸਥਾਨਿਕ ਨੇਤਾਵਾਂ ਵਲੋਂ ਪਟਰੋਲ ਅਤੇ ਡੀਜਲ ਦੀਆ ਵੱਧਦੀ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਜੱਮਕੇ ਦੀ ਨਾਰੇਬਾਜੀ ਕੀਤੀ ਗਈ

ਬਟਾਲਾ ਦੇ ਗਾਂਧੀ ਚੋਕ ਸੀ ਸਥਿਤ ਪੈਟਰੋਲ ਪੰਪ ਤੇ ਇਕੱਠੇ ਹੋਕੇ ਕਾਂਗਰਸ ਅਤੇ ਯੂਥ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਕੇਂਦਰ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ , ਸਿਟੀ ਕਾਂਗਰਸ ਬਟਾਲਾ ਦੇ ਪ੍ਰਧਾਨ ਸਵਰਨ ਮੁੱਢ ਨੇ ਕਿਹਾ ਕਿ ਜੇਕਰ ਪਟਰੋਲ ਅਤੇ ਡੀਜਲ ਦੀਆ ਕੀਮਤਾਂ ਨੂੰ ਜਲਦ ਸਰਕਾਰ ਅਤੇ ਇਹਨਾਂ ਵੱਡੇ ਘਰਾਣਿਆਂ ਵਲੋਂ ਵਾਪਸ ਨਹੀ ਲਿਆ ਤਾਂ ਕਾਂਗਰਸ ਵਲੋਂ ਸੰਗਰਸ਼ ਹੋਰ ਤੇਜ ਕੀਤਾ ਜਾਵੇਗਾ | ਇਸ ਦੇ ਨਾਲ ਹੀ ਮੀਡਿਆ ਇੰਚਾਰਜ ਡਿੱਕੀ ਬਲ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਇਹ ਪ੍ਰਦਰਸ਼ਨ ਮੋਦੀ ਸਰਕਾਰ ਦੇ ਖਿਲਾਫ ਹੈ ਉਹਨਾਂ ਕਿਹਾ ਕਿ ਅੱਜ ਜਿਥੇ ਕਰੋਨਾ ਮਹਾਮਾਰੀ ਨਾਲ ਦੇਸ਼ ਜੂਝ ਰਿਹਾ ਹੈ ਉਥੇ ਹੀ ਪੈਟਰੋਲ ਡੀਜ਼ਲ ਦੀਆ ਵੱਧ ਰਹੀਆਂ ਕੀਮਤਾਂ ਫੀ ਵਜਹ ਨਾਲ ਮਹਿੰਗਾਈ ਦੀ ਮਾਰ ਵੀ ਦੇਸ਼ਝੱਲ ਰਿਹਾ ਹੈ ਅਤੇ ਕੇਂਦਰ ਸਰਕਾਰ ਇਸ ਲਈ ਜਿੰਮੇਵਾਰ ਹੈ |