ਰਾਜਸਥਾਨ ਅਫੀਮ ਦੀ ਸਪਲਾਈ ਕਰਨ ਆਏ ਦੋ ਵਿਅਕਤੀਆਂ ਨੂੰ ਪੰਜ ਕਿਲੋ ਅਫੀਮ ਸਮੇਤ ਕੀਤਾ ਕਾਬੂ

0
354

ਤਰਨ ਤਾਰਨ ਦੀ ਸੀ.ਆਈ.ਏ ਸਟਾਫ 2 ਪੁਲਿਸ ਵੱਲੋ ਰਾਜਸਥਾਨ ਤੋ ਅਫੀਮ ਦੀ ਸਪਲਾਈ ਕਰਨ ਆਏ ਦੋ ਵਿਅਕਤੀਆਂ ਨੂੰ ਪਿੰਡ ਗੋਹਲਵਾੜ ਨੇੜੇ ਨਾਕੇਬੰਦੀ ਦੋਰਾਣ ਗ੍ਰਿਫਤਾਰ ਕੀਤਾ ਗਿਆਂ ਪੁਲਿਸ ਨੇ ਉੱਕਤ ਵਿਅਕਤੀਆਂ ਕੋਲੋ ਪੰਜ ਕਿਲੋ ਅਫੀਮ ਬਰਾਮਦ ਕੀਤੀ ਹੈ ਉੱਕਤ ਵਿਅਕਤੀ ਸਫਾਰੀ ਗੱਡੀ ਤੇ ਸਵਾਰ ਹੋ ਕੇ ਅਫੀਮ ਸਪਲਾਈ ਕਰਨ ਆਏ ਸਨ ਫੜੇ ਗਏ ਵਿਅਕਤੀਆ ਦੀ ਪਹਿਚਾਣ ਧੀਰਜ ਕੁਮਾਰ ਉੱਰਫ ਸੋਨੂੰ ਅਤੇ ਮਨਦੀਪ ਸਿੰਘ ਵੱਜੋ ਹੋਈ ਹੈ ਸੀ.ਆਈ.ਏ ਸਟਾਫ 2 ਦੇ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆਂ ਉੱਕਤ ਲੋਕ ਰਾਜਸਥਾਨ ਤੋ ਸਫਾਰੀ ਗੱਡੀ ਤੇ ਅਫੀਮ ਲੈ ਕੇ ਆਏ ਸਨ ਅਤੇ ਨਾਕੇਬੰਦੀ ਦੋਰਾਣ ਪਿੰਡ ਗੋਹਲਵਾੜ ਦੇ ਪਾਸ ਉੱਕਤ ਲੋਕਾਂ ਨੂੰ ਕਾਬੂ ਕਰ ਇਹਨਾਂ ਪਾਸੋ ਪੰਜ ਕਿਲੋ ਅਫੀਮ ਬਰਾਮਦ ਕਰਕੇ ਉੱਕਤ ਲੋਕਾਂ ਖਿਲਾਫ ਕੇਸ ਦਰਜ ਕਰ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ