65 ਸਾਲਾਂ ਕਿਸਾਨ ਜੋਗਿੰਦਰ ਸਿੰਘ ਦੀ ਕਿਸਾਨ ਅੰਦੋਲਨ ਦੋਰਾਨ ਦਿੱਲੀ ਦੇ ਬਾਰਡਰ ਤੇ ਦਿੱਲ ਦਾ ਦੋਰਾ ਪੈਣ ਕਾਰਨ ਮੌਤ

0
187

ਤਰਨਤਾਰਨ ਦੇ ਪਿੰਡ ਡੱਲ ਦੇ 65 ਸਾਲਾਂ ਕਿਸਾਨ ਜੋਗਿੰਦਰ ਸਿੰਘ ਦੀ ਕਿਸਾਨ ਅੰਦੋਲਨ ਦੋਰਾਨ ਦਿੱਲੀ ਦੇ ਬਾਰਡਰ ਤੇ ਦਿੱਲ ਦਾ ਦੋਰਾ ਪੈਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਰਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੋਗਿੰਦਰ ਸਿੰਘ 20 ਜਨਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਦਿੱਲੀ ਸੰਘਰਸ਼ ਲਈ ਗਿਆ ਸੀ ਅਤੇ ਇਸ ਤੋ ਪਹਿਲਾਂ ਵੀ ਉਹ 15 ਦਿਨ ਦਿੱਲੀ ਲਗਾ ਕੇ ਆਇਆ ਸੀ
ਉਹਨਾਂ ਦੱਸਿਆ 29 ਜਨਵਰੀ ਨੂੰ ਪੁਲਿਸ ਵੱਲੋਂ ਕਿਸਾਨ ਮੋਰਚੇ ਤੇ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਗਏ ਸਨ ਜਿਸ ਤੋਂ ਬਾਅਦ ਉਸ ਦੀ ਤਬੀਅਤ ਖਰਾਬ ਹੋ ਗਈ ਅਤੇ ਰਾਤ ਨੂੰ ਉਸ ਦੀ ਮੋਤ ਹੋ ਗਈ ਹੈ ਪ੍ਰੀੜਤ ਪਰਿਵਾਰ ਨੇ ਦੱਸਿਆ ਕਿ ਉਹਨਾ ਪਾਸ ਤਿੰਨ ਏਕੜ ਦੇ ਕਰੀਬ ਜ਼ਮੀਨ ਹੈ ਤੇ ਸਿਰ ਤੇ ਬੈਂਕ ਦਾ ਕਰਜ਼ਾ ਵੀ ਹੈ ਮਿਰਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੇ ਨਾਲ ਨਾਲ ਸਰਕਾਰੀ ਨੌਕਰੀ ਦੀ ਮੰਗ ਵੀ ਕੀਤੀ ਹੈ