ਸ਼ਹਿਰ ਦੇ ਵੱਖ-ਵੱਖ ਚੌਕਾਂ ਦੇ ਸੁੰਦਰੀਕਰਨ ਅਭਿਆਨ ਤਹਿਤ ਸ਼ਹਿਰ ਦਾ ਦਿਲ ਕਹੇ ਜਾਂਦੇ ਹਨ੍ਹਮਾਨ ਵਿੱਚ 40 ਲੱਖ ਰੁਪਏ ਦੀ ਲਾਗਤ ਨਾਲ ਘੰਟਾ ਘਰ ਯਾਨੀ ਕਿ ਕਲੱਬ ਟਾਵਰ ਬਣਾਇਆ ਜਾ ਰਿਹਾ ਹੈ ਜਿਸ ਦੀ ਉਚਾਈ 60 ਫੁੱਟ ਹੋਵੇਗੀ ਅਤੇ ਇਸ ਦੀ ਸੁੰਦਰਤਾ ਵਿਲੱਖਣ ਹੋਵੇਗੀ। ਲੇਬਰਸੈਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਨੇ ਪੰਜਾਬ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਕੇਪੀ ਸਿੰਘ ਪਾਹੜਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ, ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਅਤੇ ਉੱਘੇ ਨਾਗਰਿਕਾਂ ਦੀ ਮੌਜੂਦਗੀ ਹੇਠ ਅੱਜ ਇਸ ਟਾਵਰ ਦਾ ਭੂਮੀ-ਪੂਜਨ ਕੀਤਾ। ਇਸ ਮੌਕੇ ਉਨਾਂ ਨੇ ਦੱਸਿਆ ਕਿ ਸ਼ਹਿਰ ਦੇ ਸੁੰਦਰੀਕਰਨ ਲਈ ਐਮ ਐਲ ਏ ਬਰਿੰਦਰਮੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਕਈ ਕੰਮ ਕਰ ਰਹੇ ਹਨ ਜਿਨ੍ਹਾਂ ਤਹਿਤ ਸ਼ਹਿਰ ਦੇ ਲਗਭਗ ਸਾਰੇ ਚੌਕਾਂ ਨੂੰ ਸੁੰਦਰ ਬਣਾਇਆ ਜਾ ਰਿਹਾ ਹੈ ਅਤੇ ਸਾਰੀਆਂ ਪਾਰਕਾਂ ਦਾ ਵੀ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿ ਨਗਰਪਾਲਿਕਾ ਚੋਣਾਂ ਦੌਰਾਨ ਐਮ ਐਲ ਏ ਬਰਿੰਦਰਮੀਤ ਸਿੰਘ ਪਾਹੜਾ ਨੇ ਹਰਮਨ ਚੌਂਕ ਨੂੰ ਵਿਲੱਖਣ ਦਿੱਖ ਦੇਣ ਦਾ ਵਾਅਦਾ ਕੀਤਾ ਸੀ ਉਸ ਵਾਦੇ ਦੇ ਤਹਿਤ ਪੌਣੇ ਛੇ ਫੁੱਟ ਉੱਚਾ ਟਾਵਰ ਬਣਾਇਆ ਜਾ ਰਿਹਾ ਹੈ ਅਤੇ ਇਸ ਦਾ ਕੰਮ ਦੋ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।