Site icon Live Bharat

5 ਮਹੀਨੇ ਪਹਿਲਾਂ ਨੌਜਵਾਨ ਦੀ ਹੋਈ ਸੀ ਮੌਤ ਪਰਿਵਾਰ ਨੇ ਉਸ ਦੀ ਮੰਗੇਤਰ ਤੇ ਲਾਏ ਮੌਤ ਦੇ ਇਲਜ਼ਾਮ

5 ਮਹੀਨੇ ਪਹਿਲਾਂ ਨੌਜਵਾਨ ਦੀ ਹੋਈ ਸੀ ਮੌਤ ਪਰਿਵਾਰ ਨੇ ਉਸ ਦੀ ਮੰਗੇਤਰ ਤੇ ਲਾਏ ਮੌਤ ਦੇ ਇਲਜ਼ਾਮ ਪੁਲੀਸ ਵੱਲੋਂ ਮਾਮਲਾ ਨਾ ਦਰਜ ਕਰਨ ਦੇ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲੀਸ ਸਟੇਸ਼ਨ ਦੇ ਬਾਹਰ ਕੀਤਾ ਹੰਗਾਮਾ

ਅੰਮ੍ਰਿਤਸਰ ਥਾਣਾ ਗੇਟ ਹਕੀਮਾਂ ਇਲਾਕੇ ਵਿਚ ਪਿਛਲੇ ਪੰਜ ਮਹੀਨੇ ਪਹਿਲਾਂ ਇਕ ਲੜਕੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਦੌਰਾਨ ਪਰਿਵਾਰਿਕ ਮੈਂਬਰਾਂ ਨੇ ਆਰੋਪ ਲਗਾਇਆ ਸੀ ਕਿ ਲੜਕੇ ਦੀ ਮੌਤ ਉਸ ਦੀ ਮਹਿਲਾ ਦੋਸਤ ਦੀ ਵਜ੍ਹਾ ਨਾਲ ਹੋਈ ਹੈ ਜਿਸ ਵਿੱਚ ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਸੀਸੀਟੀਵੀ ਵੀਡੀਓ ਵੀ ਜਾਰੀ ਕੀਤੀ ਜਿਸ ਵਿੱਚ ਉਸ ਲੜਕੇ ਦੀ ਮਹਿਲਾ ਦੋਸਤ ਤੇ ਉਸ ਦੀ ਮਾਂ ਉਸ ਨੂੰ ਮਿਲਣ ਲਈ ਆਉਂਦੇ ਹਨ ਜਿਸ ਤੋਂ ਬਾਅਦ ਲੜਕੇ ਦੀ ਮੌਤ ਹੋ ਜਾਂਦੀ ਹੈ ਉੱਥੇ ਹੀ ਲੜਕੇ ਦੇ ਪਰਿਵਾਰ ਵਾਲਿਆਂ ਵੱਲੋਂ ਪੁਲੀਸ ਸਟੇਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਮ੍ਰਿਤਕ ਲੜਕੇ ਦੀ ਮਹਿਲਾ ਦੋਸਤ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਗੁੱਥਮ ਗੁੱਥਾ ਹੁੰਦੀ ਵੀ ਦਿਖਾਈ ਦਿੱਤੀ  ਪ੍ਰੀਤੀ (ਮ੍ਰਿਤਕ ਲੜਕੇ ਦੀ ਭੈਣ )

ਦੂਜੇ ਪਾਸੇ ਇਸ ਸੰਬੰਧੀ ਥਾਣਾ ਗੇਟ ਹਕੀਮਾਂ ਦੀ ਮੁੱਖ ਅਫ਼ਸਰ ਐਸਐਚਓ ਰਾਜਵਿੰਦਰ ਕੌਰ ਨੇ ਦੱਸਿਆ ਕਿ ਪੰਜ ਮਹੀਨੇ ਪਹਿਲੇ ਲੜਕੇ ਦੀ ਮੌਤ ਹੋਈ ਸੀ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਨੇ ਆਰੋਪ ਲਗਾਇਆ ਹੈ ਕਿ ਉਸ ਦੀ ਮਹਿਲਾ ਦੋਸਤ ਦੀ ਵਜ੍ਹਾ ਨਾਲ ਲੜਕੇ ਦੀ ਮੌਤ ਹੋਈ ਹੈ ਜਿਸ ਤੇ ਪੁਲੀਸ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ  ਰਾਜਵਿੰਦਰ ਕੌਰ (ਪੁਲਸ ਅਧਿਕਾਰੀ)

Exit mobile version