ਜਿਲ੍ਹਾ ਤਰਨਤਾਰਨ ਅਧੀਨ ਆਉਦੇ ਪਿੰਡ ਫਰੰਦੀਪੁਰ ਵਿਖੇ ਛੱਪੜ ਦੀ ਹੋ ਰਹੀ ਖਲਾਈ ਨੂੰ ਲੈ ਕੇ ਮਾਈਨਿੰਗ ਡਿਪਾਰਟਮੈਟ ਨੂੰ ਕੀਤੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਸਥਿਤੀ ਦਾ ਜਾਇਜਾ ਲੈਣ ਪੁੱਜੇ ਮਾਈਨਿੰਗ ਅਫਸਰ ਸ਼ੁਭਮ ਅਤੇ ਵਿਕਾਸ ਸਿਗਲਾ ਸਮੇਤ ਪੁਲਿਸ ਪਾਰਟੀ ਜਦੋ ਪਿੰਡ ਫਰੰਦੀਪੁਰ ਵਿਖੇ ਛਾਪਾ ਮਾਰਿਆ ਗਿਆ ਤਾ ਉਥੇ ਛੱਪੜ ਦੀ ਖਲਾਈ ਕਰ ਰਹੇ ਨੋਜਵਾਨਾ ਨੂੰ ਮੋਕਾ ਏ ਵਾਰਦਾਤ ਤੇ ਪੁਲਿਸ ਨੇ ਹਿਰਾਸਤ ਵਿੱਚ ਲ਼ੇਦਿਆ ਛੱਪੜ ਵਿਚੋਂ ਕੱਢੀ ਜਾ ਰਹੀ ਰੇਤ ਸਮੇਤ ਮਸ਼ੀਨ ਅਤੇ ਟਰੈਕਟਰ ਟਰਾਲੀਆਂ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਲੈ ਆਦਾ ਅਤੇ ਥਾਣਾ ਭਿੱਖੀਵਿੰਡ ਵਿਖੇ ਐੱਫ.ਆਈ.ਆਰ ਨੰ: 13 ਨਜਾਇਜ ਮਾਈਨਿੰਗ ਐਕਟ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਥੇ ਹੀ ਦੱਸਣਜੋਗ ਗੱਲ ਇਹ ਹੈ ਕਿ ਜਦ ਮਾਈਨਿੰਗ ਕਰ ਰਹੇ ਨੋਜਵਾਨਾ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਤਾ ਓੁਸ ਸਮੇ ਨੋਜਵਾਨਾ ਦੀ ਗਿਣਤੀ 6 ਸੀ ਲੇਕਿੰਨ ਜਦੋ ਨੋਜਵਾਨਾ ਨੂੰ ਥਾਣੇ ਲਿਆਦਾ ਤਾ ਨੋਜਵਾਨ 5 ਹੀ ਸਨ ਜਦ ਕਿ ਛੇਵੇ ਨੋਜਵਾਨ ਨੂੰ ਭਿੱਖੀਵਿੰਡ ਪੁਲਿਸ ਨੇ ਸਿਆਸੀ ਦਬਾਅ ਹੋਣ ਕਾਰਨ ਰਸਤੇ ਚ ਹੀ ਓੁਤਾਰ ਦਿੱਤਾ । ਜਦੋ ਇਸ ਬਾਰੇ ਇਸਪੈਕਟਰ ਦਿਲਬਾਗ ਸਿੰਘ ਨਾਲ ਗੱਲਬਾਤ ਕੀਤੀ ਤਾ ਓੁਹਨਾ ਕਿਹਾ ਕਿ ਅਜੇ ਓੁਸ ਨੋਜਵਾਨ ਨੂੰ ਇਸ ਵਿੱਚ ਸ਼ਾਮਿਲ ਨਹੀ ਕੀਤਾ ਹੈ । ਬਾਕੀ ਜੋ ਵੀ ਬਣਦੀ ਕਾਰਵਾਈ ਹੈ ਕੀਤੀ ਜਾ ਰਹੀ ਹੈ।
ਬਾਈਟ : ਪੁਲਿਸ ਪਾਰਟੀ ਦੀ ਹਿਰਾਸਤ ਚ ਨੋਜਵਾਨ ਅਤੇ ਇਸਪੈਕਟਰ ਦਿਲਬਾਗ ਸਿੰਘ
ਤਰਨਤਾਰਨ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੌਲਣ ਨਾਲ ਰਿੰਪਲ ਗੌਲਣ ਦੀ ਵਿਸ਼ੇਸ਼ ਰਿਪੋਰਟ