40 ਕਿਸਾਨਾਂ ਨਾਲ ਕਰੋੜਾਂ ਦੀ ਠੱਗੀ ਮਾਰ ਕੇ ਦੋ ਆੜ੍ਹਤੀਏ ਪਰਿਵਾਰਕ ਮੈਂਬਰਾਂ ਸਮੇਤ ਹੋਏ ਫ਼ਰਾਰ

0
159

ਸਰਹੱਦੀ ਕਸਬਾ ਰਾਜੋਕੇ ਦੀ ਦਾਣਾ ਮੰਡੀ ਵਿਚ ਆੜਤੀ ਕਰਦੇ ਦੋ ਭਰਾਵਾਂ ਵਲੋਂ 3 ਦਰਜਨ ਤੋਂ ਵੱਧ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜ੍ਹਤ ਕਿਸਾਨਾਂ ਦੱਸਿਆ ਕਿ ਉਹ ਪਿੱਛਲੇ ਕਈ ਸਾਲਾਂ ਤੋਂ ਆੜ੍ਹਤ ਰਾਜੋਕੇ ਵਿਖੇ ਹੈ ਕੋਲ ਆਪਣੀ ਫਸਲ ਸੁੱਟਦੇ ਸੀ ਉਕਤ ਆੜ੍ਹਤੀਆਂ ਨੇ ਭਰੋਸਾ ਦਿੱਤਾ ਕਿ ਫਸਲ ਦੀ ਸਾਰੀ ਰਕਮ 6 ਤਰੀਕ ਤੋਂ ਬਾਅਦ ਤੁਹਾਡੇ ਬੈਂਕ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੀ ਜਾਵੇਗੀ। ਲੇਕਿਨ ਜਦੋਂ ਪੈਸੇ ਨਾ ਮਿਲੇ ਤਾਂ 6 ਨਵੰਬਰ 2020 ਨੂੰ ਸਾਨੂੰ ਪਤਾ ਲੱਗਾ ਕਿ ਉਕਤ ਆੜ੍ਹਤੀਆਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਹਨ ਅਤੇ ਘਰ ਵਿਚ ਕੋਈ ਵੀ ਪਰਿਵਾਰਕ ਮੈਂਬਰ ਨਹੀਂ ਹੈ। ਉਕਤ ਵਿਅਕਤੀ 40 ਕਿਸਾਨਾਂ ਦੀ ਫਸਲ ਦੀ ਰਕਮ ਹੜੱਪ ਕਰਕੇ ਫਰਾਰ ਹੋ ਗਏ ਹਨ ਇਸ ਸਬੰਧੀ ਪੀੜ੍ਹਤ ਕਿਸਾਨਾਂ ਨੇ ਜ਼ਿਲੇ ਦੇ ਐੱਸ.ਐੱਸ.ਪੀ. ਨੂੰ ਸ਼ਿਕਾਇਤ ਦਿੰਦਿਆਂ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।