Site icon Live Bharat

3 ਕਿਸਾਨ ਜੱਥੇਬੰਦੀਆਂ ਦੇ ਵੱਲੋਂ ਪਿੰਡ ਵਿੱਚ ਇੱਕ ਪੰਚਾਇਤ ਬੁਲਾਈ ਗਈ ਪਿੰਡ ਦੇ 150 ਦੇ ਕਰੀਬ ਕਿਸਾਨਾਂ ਨੇ ਹਿੱਸਾ ਲਿਆ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਕੋਟਲੀ ਅਬਲੂ ਦੇ 3 ਕਿਸਾਨ ਜੱਥੇਬੰਦੀਆਂ ਦੇ ਵੱਲੋਂ ਪਿੰਡ ਵਿੱਚ ਇੱਕ ਪੰਚਾਇਤ ਬੁਲਾਈ ਗਈ , ਜਿਸ ਵਿੱਚ ਪਿੰਡ ਦੇ 150 ਦੇ ਕਰੀਬ ਕਿਸਾਨਾਂ ਨੇ ਹਿੱਸਾ ਲਿਆ ਅਤੇ ਇਨ੍ਹਾਂ ਜੱਥੇਬੰਦੀਆਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅਸੀਂ ਸਾਰੇ ਕਿਸੇ ਵੀ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਨਹੀ ਹੋਵਾਂਗੇ ।ਉਹਨਾ ਕਿਹਾ ਕਿ ਜੇਕਰ ਕੋਈ ਵੀ ਸਿਆਸੀ ਲੀਡਰ ਪਿੰਡ ਵਿੱਚ ਨਹੀ ਵੜਨ ਦੇਣਗੇ ।ਉਹਨਾ ਕਿਹਾ ਕਿ ਅਸੀ ਪਹਿਲਾਂ ਵੀ ਕਈ ਵਾਰ ਸਿਆਸੀ ਲੀਡਰਾਂ ਨੂੰ ਪਿਆਰ ਨਾਲ ਬੇਨਤੀਆ ਕਰ ਚੁੱਕੇ ਹਾ ਕਿ ਜਿਹਨਾ ਸਮਾਂ ਇਹ ਖੇਤੀ ਆਰਡੀਨੈਂਸ ਬਿੱਲ ਰੱਦ ਨਹੀ ਹੁੰਦੇ ਉਹਨਾ ਸਮਾ ਸਿਆਸੀ ਲੀਡਰ ਸਾਡੇ ਪਿੰਡਾਂ ਵਿੱਚ ਨਾ ਆਵੇ । ਉਹਨਾਂ ਕਿਹਾ ਕਿ ਜੇਕਰ ਕੋਈ ਵੀ ਸਿਆਸੀ ਆਗੂ ਪਿੰਡ ਵਿੱਚ ਆਉਦਾ ਹੈ ਤਾ ਉਸਦੇ ਆਉਣ ਵਾਲੇ ਰਸਤੇ ਨੂੰ ਬੰਦ ਕਰ ਦੇਵਾਗੇ ਅਤੇ ਸਾਰੇ ਮਿਲ ਕੇ ਉਸਦਾ ਵਿਰੋਧ ਕਰਾਂਗੇ । ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ ।।

Exit mobile version