26 ਦੀ ਘਟਨਾ ਤੋ ਬਾਅਦ ਕਿਸਾਨੀ ਅੰਦੋਲਨ ਨੂੰ ਭਾਰੀ ਸਮਰਥਣ ਪਿੰਡਾ ਦੇ ਪਿੰਡ ਦਿੱਲੀ ਨੂੰ ਹੋ ਰਹੇ ਨੇ ਰਵਾਨਾ

0
158

ਰੰਗਲਾ ਪੰਜਾਬ ਨਹੀ ਮੰਨੇਗਾ ਹਾਰ ਕਿਸਾਨ ਅੰਦੋਲਨ ਜਿੰਦਾ ਬਾਦ ਹੈ ਤੇ ਜਿੰਦਾ ਬਾਦ ਰਹੇਗਾ ਤਰਨਤਾਰਨ ਦੇ ਕਸਬਾ ਨੋਸਿਹਰਾ ਪੰਨੂਆਂ ਵਿਖੇ ਚੜਦੀ ਕਲਾ ਸਿੱਖ ਆਰਗਨਾਈਜੇਸ਼ਨ ਯੂ ਕੇ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦਿੱਲੀ ਅੰਦੋਲਨ ਵਿੱਚ ਬੈਠੇ ਕਿਸਾਨ ਭਰਾਵਾਂ ਲਈ ਮਿਠਾਈਆਂ ਪਿੰਨੀਆਂ ਅਤੇ ਗਜਰੇਲਾ ਕੀਤਾ ਜਾ ਰਿਹਾ ਹੈ ਤਿ

26 ਦੀ ਘਟਨਾ ਤੋ ਬਾਅਦ ਕਿਸਾਨੀ ਅੰਦੋਲਨ ਨੂੰ ਭਾਰੀ ਸਮਰਥਣ ਪਿੰਡਾ ਦੇ ਪਿੰਡ ਦਿੱਲੀ ਨੂੰ ਹੋ ਰਹੇ ਨੇ ਰਵਾਨਾ

ਪਹਿਲੀ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਲੰਗਰ ਦੀ ਪ੍ਰਥਾ ਅੱਜ ਵੀ ਕਾਇਮ ਹੈ ਚਾਹੇ ਗੁਰੂ ਘਰ ਹੋਵੇ ਜਾ ਕੋਈ ਕੁਦਰਤੀ ਆਫ਼ਤ ਜਾਂ ਕੋਈ ਅੰਦੋਲਨ ਸਿੱਖ ਸੰਗਤਾਂ ਵੱਲੋਂ ਵੱਧ ਚੜ ਕੇ ਲੰਗਰ ਦੀ ਅਟੁੱਟ ਸੇਵਾ ਨਿਭਾਈ ਜਾ ਰਹੀ ਹੈ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਚੱਲਦਿਆਂ ਪੰਜਾਬ ਹਰਿਆਣਾ ਅਤੇ ਹੋਰ ਸੂਬਿਆਂ ਤੋ ਇਲਾਵਾ ਐਨ ਆਰ ਆਈਜ਼ ਭਰਾਵਾਂ ਵੱਲੋਂ ਜ਼ਰੂਰਤ ਦੇ ਸਮਾਨ ਤੋ ਇਲਾਵਾ ਖਾਣ ਪੀਣ ਦੀਆ ਵਸਤੂਆਂ ਤਿਆਰ ਕਰਕੇ ਕਿਸਾਨ ਅੰਦੋਲਨ ਵਿੱਚ ਡੱਟੇ ਲੋਕਾਂ ਲਈ ਭੇਜੀਆਂ ਜਾ ਰਹੀਆਂ ਹਨ ਜਿਸਦੀ ਮਿਸਾਲ ਤਰਨਤਾਰਨ ਪਿੰਡ ਨੋਸ਼ਹਿਰਾ ਪੰਨੂਆਂ ਵਿਖੇ ਦੇਖਣ ਨੂੰ ਮਿਲੀ ਜਿਥੇ ਚੜ੍ਹਦੀ ਕਲਾ ਸਿੱਖ ਆਰਗਨਾਈਜੇਸ਼ਨ ਯੂ ਕੇ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦਿੱਲੀ ਅੰਦੋਲਨ ਵਿੱਚ ਡੱਟੇ ਕਿਸਾਨ ਭਰਾਵਾਂ ਲਈ ਮਿਠਾਈਆਂ ਅਤੇ ਹੋਰ ਸਮਾਨ ਤਿਆਰ ਕੀਤਾ ਜਾ ਰਿਹਾ ਹੈ ।ਇਸ ਮੌਕੇ ਆਰਗਨਾਈਜੇਸ਼ਨ ਦੇ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਵਲੋ ਕਿਸਾਨ ਦਾ ਬਿਜਲੀ ਪਾਣੀ ਬੰਦ ਕੀਤਾ ਕੋਈ ਪ੍ਰਵਾਹ ਨਹੀ ਕਿਸਾਨ ਹਨੇਰੇ ਵਿੱਚ ਬੈਠਣਾ ਜਾਣਦੇ ਹਨ ਰਹੀ ਪਾਣੀ ਦੀ ਗੱਲ ਤਾ ਉਸਦਾ ਵੀ ਇੰਤਜ਼ਾਮ ਹੋ ਜਾਵੇਗਾ ਇਸ ਮੌਕੇ ਕਿਸਾਨਾ ਨੇ ਗੋਦੀ ਮੀਡੀਆ ਨੂੰ ਆੜੇ ਹੱਥੀ ਵੀ ਲੈਂਦਿਆਂ ਕਿਹਾ ਕਿ ਉਹ ਝੂਠੀਆ ਖਬਰਾ ਦਿਖਾ ਰਹੇ ਹਨ ਕਿ ਕਿਸਾਨ 26ਦੀ ਘਟਨਾ ਨੂੰ ਵੇਖਦੇ ਹੋਏ ਘਰਾ ਨੂੰ ਵਾਪਸ ਆ ਰਹੇ ਹਨ ਇਹ ਸੱਬ ਝੂਠ ਹੈ ਕੋਈ ਵਾਪਸ ਨਹੀ ਆਇਆ ਹੈ ਗੋਦੀ ਮੀਡੀਆ ਝੂਠੀਆ ਆਫਵਾਹਾ ਫਿਲਾ ਰਿਹਾ ਹੈ।ਜਿਨਾ ਚਿਰ ਮੋਦੀ ਕਾਲੇ ਕਾਨੂੰਨ ਵਾਪਸ ਨਹੀ ਲੈਂਦਾ ਕੋਈ ਕਿਸਾਨ ਘਰਾ ਨੂੰ ਵਾਪਸ ਨਹੀ ਆਵੇਗਾ।ਇਸ ਮੌਕੇ ਉਹਨਾਂ ਕਿਹਾ ਕਿ ਉਹ ਸਭ ਐਨ ਆਰ ਆਈ ਭਰਾਵਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਉਪਰਾਲਾ ਕਰ ਰਹੇ ਹਨ