ਤਰਨ ਤਾਰਨ ਦੇ ਪਿੰਡ ਰਾਣੀਵਲਾਹ ਦੇ ਫੋਜੀ ਜਵਾਨ ਨਾਇਬ ਸੂਬੇਦਾਰ ਕਰਨੈਲ ਸਿੰਘ ਜੋ ਕਿ ਕਾਰਗਿਲ ਜੰਗ ਦੋਰਾਣ ਪਾਕਿਸਤਾਨੀ ਫੋਜ ਨਾਲ ਲੋਹਾਂ ਲੈਦਿਆਂ 5 ਅਗਸਤ 1999 ਨੂੰ ਸ਼ਹੀਦ ਹੋ ਗਏ ਸਨ ਉਹਨਾਂ ਦੀ ਸ਼ਹਾਦਤ ਸਮੇ ਉਸ ਸਮੇ ਪੰਜਾਬ ਸਰਕਾਰ ਵੱਲੋ ਉਹਨਾਂ ਦੇ ਪਿੰਡ ਦੇ ਸਰਕਾਰੀ ਮਿਡਲ ਸਕੂਲ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ ਸੀ ਲੇਕਿਨ ਸਰਕਾਰ ਦਾ ਉਹ ਐਲਾਨ ਲੰਮੀ ਉਡੀਕ ਤੋ ਬਾਅਦ ਇੱਕ ਸਾਲ ਬਾਅਦ ਪੂਰਾ ਹੋਇਆਂ ਹੈ
ਕੱਲ ਪੰਜਾਬ ਦੇ ਸਿੱਖਿਆਂ ਮੰਤਰੀ ਵੱਲੋ ਸੂਬੇ ਅੱਠ ਸਕੂਲਾਂ ਦਾ ਨਾਮ ਸ਼ਹੀਦਾਂ ਦੇ ਨਾਮ ਰੱਖਣ ਦਾ ਐਲਾਨ ਕੀਤਾ ਜਿਸ ਵਿੱਚ ਪਿੰਡ ਰਾਣੀਵਲਾਹ ਦਾ ਸਕੂਲ ਵੀ ਸ਼ਾਮਲ ਹੈ ਗੋਰਤੱਲਬ ਹੈ ਕਿ ਪਿੰਡ ਦੇ ਸਕੂਲ ਵਿੱਚ ਸ਼ਹੀਦ ਦੀ ਯਾਦਗਾਰ ਵੀ ਬਣੀ ਹੋਈ ਹੈ ਪੰਜਾਬ ਸਰਕਾਰ ਵੱਲੋ ਬੇਸ਼ਕ ਇੱਕੀ ਸਾਲ ਬਾਅਦ ਉੱਕਤ ਐਲਾਨ ਤੋ ਬਾਅਦ ਸ਼ਹੀਦ ਦੇ ਪਰਿਵਾਰਕ ਮੈਬਰ ਜਿਥੇ ਖੁਸ਼ ਤਾ ਹਨ ਲੇਕਿਨ ਉਹਨਾਂ ਨੂੰ ਸਕੂਲ ਦਾ ਨਾਮ ਸ਼ਹੀਦ ਕਰਨੈਲ ਸਿੰਘ ਦੇ ਨਾਮ ਤੇ ਰਖਵਾਉਣ ਲਈ ਲੰਮੀ ਜਦੋ ਜਹਿਦ ਵੀ ਕਰਨੀ ਪਈ ਹੈ ਸ਼ਹੀਦ ਦੀ ਵਿਧਵਾ ਰਣਜੀਤ ਕੋਰ ਅਤੇ ਭਰਾ ਨੇ ਦੱਸਿਆਂ ਕਿ ਇਸ ਕੰਮ ਲਈ ਸੈਨਿਕ ਭਲਾਈ ਦਫਤਰ ਤਰਨ ਤਾਰਨ ਦੇ ਅਧਿਕਾਰੀ ਸੁਖਬੀਰ ਸਿੰਘ ਅਤੇ ਪੰਚਾਇਤ ਵੱਲੋ ਕਾਫੀ ਸਮੇ ਤੋ ਜੋਰ ਲਗਾਇਆਂ ਜਾ ਰਿਹਾ ਸੀ ਤੇ ਹੁਣ ਇੱਕ ਸਾਲ ਬਾਅਦ ਸ਼ਹੀਦ ਦੇ ਨਾਮ ਤੇ ਸਕੂਲ ਦਾ ਨਾਮ ਰੱਖਿਆ ਜਾ ਰਿਹਾ ਹੈ