20 ਮਾਰਚ ਨੂੰ ਦਿੱਲੀ ਮੋਰਚੇ ਚ ਜਾਣ ਲਈ ਫੁਲ ਤਿਆਰੀਆ

0
135

ਟਰਾਲੀਆਂ ਚ ਮੱਛਰਦਾਨੀਆ,Ac ਕੀਤੇ ਫਿੱਟ

ਕੇਂਦਰ ਦੀ ਮੋਦੀ ਸਰਕਾਰ ਤਿੰਨ ਲੋਕ ਮਾਰੂ ਖੇਤੀ ਕਨੂੰਨ ਪਾਸ ਕਰਕੇ ਕਸੂਤੀ ਫਸੀ ਹੋਈ ਹੈ ਅਤੇੇ ਜਿਥੇ ਕਾਲੇ ਕਨੂੰਨ ਰੱਦ ਨਾ ਕਰਨ ਦੀ ਜਿਦ ਤੇ ਅੜੀ ਹੈ ਉਥੇ ਕਿਸਾਨ ਵੀ ਤਿੰਨੇ ਕਨੂੰਨ ਰੱਦ ਕਰਵਾਏ ਬਗੈਰ ਪਿਛੇ ਹਟਣ ਨੂੰ ਤਿਆਰ ਨਹੀਂ ਹਨ ਅਤੇ ਗੋਦੀ ਮੀਡੀਆ ਦੇ ਫੈਲਾਏ ਹੋਏ ਝੂਠੇ ਕੂੜ ਨੂੰ ਨਕਾਰਦੇ ਹੋਏ ਕਿ ਕਿਸਾਨ ਵਾਪਸ ਜਾ ਰਹੇ ਹਨ ਉਥੇ ਪੰਜਾਬ ਦੇ ਪਿੰਡਾਂ ਵਿੱਚੋਂ ਲਗਾਤਾਰ ਲੋਕ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰ ਰਹੇ ਹਨ ਇਸਦੀ ਮਿਸਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਖਡੂਰ ਸਾਹਿਬ ਦਾ ਪਿੰਡ ਮੀਆਵਿੰਡ ਬਣਿਆ ਹੋਇਆ ਹੈ ਜਿੱਥੋਂ ਲਗਾਤਾਰ ਹਰ ਦਸਾ ਦਿਨਾਂ ਬਾਅਦ ਪੰਦਰਾਂ ਤੋ ਵੀਹ ਬੰਦਿਆ ਦਾ ਜੱਥਾ ਜੋਨ ਪ੍ਰਧਾਨ ਦਿਆਲ ਸਿੰਘ ਮੀਆਵਿੰਡ ਦਿੱਲੀ ਸਿੰਘੂ ਬਾਡਰ ਤੇ ਰਵਾਨਾ ਕਰ ਰਹੇ ਹਨ ਅੱਜ ਪਿੰਡ ਮੀਆਵਿੰਡ ਵਿਖੇ 20 ਮਾਰਚ ਨੂੰ ਤਰਨਤਾਰਨ ਜ਼ਿਲ੍ਹੇ ਦੀ ਵਾਰੀ ਦੇ ਨਾਲ ਜਾਣ ਲਈ ਤਿਆਰੀਆ ਫੁੱਲ ਕੀਤੀਆਂ ਜਾ ਰਹੀਆਂ ਹਨ ਟਰਾਲੀਆਂ ਚ ਕਿਸਾਨਾਂ ਵੱਲੋਂ ਮੱਛਰ ਤੋ ਬਚਣ ਲਈ ਮੱਛਰਦਾਨੀਆ ਤੇ ਗਰਮੀ ਤੋ ਰਹਿਤ ਪਾਉਣ ਲਈ ਟਰਾਲੀਆਂ ਚ AC ਵੀ ਫਿੱਟ ਕਰ ਦਿੱਤੇ ਹਨ