ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਲੇ ਅਪਾਹਿਜ ਸ਼ਰਧਾਲੂਆਂ 11 ਦੇ ਕਰੀਬ ਮਿਲੀਆਂ ਵੀਲਚੇਅਰ

0
141

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਇਨ੍ਹਾਂ ਵਿੱਚੋਂ ਕਈ ਸ਼ਰਧਾਲੂ ਅਪਾਹਿਜ ਹੁੰਦੇ ਹਨ ਅਤੇ ਚਲ ਫਿਰ ਨਹੀਂ ਸਕਦੇ ਅਤੇ ਉਨ੍ਹਾਂ ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦੇ ਹੋਏ ਵਰਲਡ ਕੈਂਸਰ ਕੇਅਰ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਨਵੀਂਆਂ ਵੀਲ ਚੇਅਰ ਦਿੱਤੀਆਂ ਗਈਆਂ ਜੋ ਕਿ ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਨਵੀਂਆਂ ਵੀਲਚੇਅਰ ਪ੍ਰਾਪਤ ਕਰਨ ਦੌਰਾਨ ਵਰਲਡ ਕੈਂਸਰ ਕੇਅਰ ਸੁਸਾਇਟੀ ਦਾ ਬੀਬੀ ਜਗੀਰ ਕੌਰ ਨੇ ਧੰਨਵਾਦ ਵੀ ਕੀਤਾ ਅਤੇ ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਚ ਅਪਾਹਿਜ ਸ਼ਰਧਾਲੂਆਂ ਨੂੰ ਨਤਮਸਤਕ ਹੋਣ ਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਲੇਕਿਨ ਹੁਣ ਵਰਲਡ ਕੈਂਸਰ ਕੇਅਰ ਸੁਸਾਇਟੀ ਦਾ ਜੋ ਇਹ ਉਪਰਾਲਾ ਹੈ ਇਹ ਕਾਫ਼ੀ ਸ਼ਲਾਘਾਯੋਗ ਉਪਰਾਲਾ ਹੈ

ਦੂਜੇ ਪਾਸੇ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਉਨ੍ਹਾਂ ਵੱਲੋਂ ਆਪਣੀਆਂ ਸੇਵਾਵਾਂ ਕੈਂਸਰ ਪੀਡ਼ਤ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਲੇਕਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਣ ਵਾਲੇ ਅਪਾਹਿਜ ਸ਼ਰਧਾਲੂਅਾਂ ਦੀ ਸੁੱਖ ਸਹੂਲਤ ਨੂੰ ਦੇਖਦੇ ਹੋਏ ਅੱਜ ਉਨ੍ਹਾਂ ਵੱਲੋਂ ਨਵੀਂਆਂ ਵੀਲਚੇਅਰ ਸ੍ਰੀ ਦਰਬਾਰ ਸਾਹਿਬ ਨੂੰ ਡੋਨੇਟ ਕੀਤੀਆਂ ਗਈਆਂ ਉੱਥੇ ਉਨ੍ਹਾਂ ਧੰਨਵਾਦ ਕੀਤਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਜਿਨ੍ਹਾਂ ਨੇ ਖ਼ੁਦ ਆ ਕੇ ਇਹ ਵੀਲਚੇਅਰ ਪ੍ਰਾਪਤ ਕੀਤੀਆਂ