Site icon Live Bharat

ਸੀ ਸੀ ਟੀ ਵੀ ਫੁਟੇਜ ਰਾਹੀਂ ਦੋਸ਼ੀਆਂ ਦੀ ਪਛਾਣ ਹੋਣ ਦੇ ਬਾਵਜੂਦ ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ

ਮਾਮਲਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਤੇ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਦਾ ਹੈ ਜਿੱਥੇ ਇਕ ਘਰ ਦੇ ਵਿੱਚ ਕੁੱਝ ਹਥਿਆਰਬੰਦ ਨੋਜਵਾਨਾਂ ਵੱਲੌਂ ਹਮਲਾ ਕੀਤਾ ਗਿਆ ਸੀ, ਤਸਵੀਰਾਂ ਸੀ ਸੀ ਟੀ ਵੀ ਵਿੱਚ ਕੈਦ ਜ਼ਰੂਰ ਹੋਈਆ ਪਰ ਪੀੜਤਾਂ ਨੂੰ ਠੋਸ ਸੀਸੀਟੀਵੀ ਫੁਟੇਜ ਦਾ ਕੋਈ ਖਾਸ ਫਾਇਦਾ ਹੁੰਦਾ ਨਜ਼ਰ ਨਹੀਂ ਆਇਆ ਕਿਉਂਕਿ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਸੀਸੀਟੀਵੀ ਦੇ ਆਧਾਰ ਤੇ ਨੌਜਵਾਨ ਪਹਿਚਾਣੇ ਜਾ ਰਹੇ ਨੇ ਪਰ ਜਾਂਚ ਅਤੇ ਕਾਰਵਾਈ ਨਿਰਪੱਖ ਰੂਪ ਚ ਨਹੀਂ ਕੀਤੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਵੀ ਸਜ਼ਾ ਭੁਗਤਣੀ ਪਈ ਆਖਿਰਕਾਰ 9 ਮਹੀਨੇ ਬਾਅਦ ਹੁਣ ਪੀੜਿਤ ਪਰਿਵਾਰ ਨੇ ਮੀਡੀਆ ਚ ਇਹ ਮਾਮਲਾ ਲਿਆਂਦਾ ਹੈ ਅਤੇ ਅੱਜ ਪ੍ਰੈਸ ਵਾਰਤਾ ਕਰਕੇ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜਿਤ ਅਮਨ ਚੇਹਲ ਸਿੰਘ ਨੇ ਦੱਸਿਆ ਕਿ ਦਿਸ਼ਾ ਨਾਮ ਦੇ ਵਿਅਕਤੀ ਵੱਲੋਂ ਜਦੋਂ ਉਸਦੇ ਘਰ ਦੇ ਵਿਚ ਹਮਲਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਵਾ ਵਿੱਚ ਫਾਇਰਿੰਗ ਕੀਤੀ ਹੁਣ ਕਿਸ ਦੀ ਬੰਦੂਕ ਦੀ ਗੋਲੀ ਵਿਅਕਤੀ ਨੂੰ ਲੱਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਇਹ ਤਾਂ ਜਾਂਚ ਤੋਂ ਬਾਅਦ ਅਤੇ ਕੋਰਟ ਦੇ ਫ਼ੈਸਲੇ ਤੋਂ ਬਾਅਦ ਪਤਾ ਚੱਲੇਗਾ ਪਰ ਮੇਰੇ ਪਰਿਵਾਰ ਦੇ ਚਾਰ ਵਿਅਕਤੀਆਂ ਨੂੰ ਸਲਾਖਾਂ ਦੇ ਪਿੱਛੇ ਰਹਿਣਾ ਪਿਆ ਹੈ ਅਤੇ ਪਰਿਵਾਰਕ ਮੈਂਬਰ ਅੱਜ ਵੀ ਜੇਲ੍ਹ ਦੀ ਹਵਾ ਖਾ ਰਹੇ ਹਨ
YouTube video player

ਓਧਰ ਪੀੜਤ ਦੇ ਪਿਤਾ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦ ਹੋਰ ਜਾਂਚ ਲਈ ਪੁਲਸ ਸਟੇਸ਼ਨ ਜਾਂਦੇ ਸਨ ਤਾਂ ਉਹਨਾਂ ਨੂੰ ਉਥੇ ਹੀ ਬਿਠਾ ਲਿਆ ਜਾਂਦਾ ਸੀ ਅਤੇ ਜੇਕਰ ਉਸ ਤੋਂ ਬਾਅਦ ਉਨ੍ਹਾਂ ਦੇ ਮਗਰ ਕੋਈ ਜਾਂਦਾ ਸੀ ਤਾਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਸੀ ਅਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਸਾਫ਼ ਤੌਰ ਤੇ ਮੰਨਿਆ ਜਾਵੇ ਤਾਂ ਪੀੜਤ ਪਰਿਵਾਰ ਦਾ ਇਲਜ਼ਾਮ ਪੁਲਸ ਪ੍ਰਸ਼ਾਸਨ ਤੇ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨਿਰਪੱਖ ਜਾਂਚ ਨਹੀਂ ਕੀਤੀ ਗਈ ਅਤੇ ਨਾਲ ਹੀ ਇਹ ਵੀ ਇਲਜ਼ਾਮ ਹਨ ਕੇ ਇਹ ਜਾਂਚ ਕਿਸੇ ਸਿਆਸੀ ਸ਼ਹਿ ਤੇ ਕਾਰਨ ਵੀ ਨਹੀਂ ਕੀਤੀ ਗਈ ਗਲਤੀ ਕਿਸਦੀ ਸੀ ਅਤੇ ਗੋਲੀ ਕਿਸਦੀ ਬੰਦੂਕ ਦੇ ਵਿੱਚ ਚੱਲੀਏ ਜਾਂਚ ਤੋਂ ਬਾਅਦ ਸਾਹਮਣੇ ਆਵੇਗਾ ਪਰ ਪੀੜਤ ਪਰਿਵਾਰ ਅੱਜ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।

Exit mobile version