Site icon Live Bharat

ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸੀ ਆਲਾ ਨੇਤਾ ਹਾਰੀਸ਼ ਰਾਵਤ ਖਿਲਾਫ ਮਾਮਲਾ ਦਰਜ ਕਰਨ ਦੀ ਦਿਤੀ ਪੁਲਿਸ ਸ਼ਿਕਾਇਤ

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਬੀਤੇ ਦਿਨੀ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨਾਂ ਨੂੰ ਪੰਜ ਪਿਆਰੇ ਆਖ ਵਿਵਾਦ ਵਿਚ ਘਿਰ ਹੋਏ ਨੇ ਚਾਹੇ ਹਰੀਸ਼ ਰਾਵਤ ਵਲੋਂ ਇਸ ਗੱਲ ਤੇ ਮਾਫੀ ਵੀ ਮੰਗੀ ਜਾ ਚੁਕੀ ਹੈ ਲੇਕਿਨ ਉਸ ਦੇ ਬਾਵਜੂਦ ਅੱਜ ਬਟਾਲਾ ਵਿਖੇ ਅਕਾਲੀ ਦਲ ਪਾਰਟੀ ਦੇ ਯੂਥ ਵਿੰਗ ਦੇ ਆਗੂਆਂ ਅਤੇ ਯੂਥ ਵਰਕਰਾਂ ਵਲੋਂ ਹਰੀਸ਼ ਰਾਵਤ ਖਿਲਾਫ ਧਾਰਮਿਕ ਭਾਵਨਾ ਨੂੰ ਠੇਸ ਪੋਹਚੁਣ ਦੇ ਆਰੋਪ ਚ ਮਾਮਲਾ ਦਰਜ ਕਰਨ ਦੀ ਸ਼ਿਕਾਇਤ ਐਸਐਸਪੀ ਬਟਾਲਾ ਨੂੰ ਸੋਪੀ ਗਈ ਅਤੇ ਕੜੀ ਕਾਰਵਾਈ ਦੀ ਮੰਗ ਕੀਤੀ ਗਈ | ਅਕਾਲੀ ਦਲ ਨੇਤਾਵਾਂ ਨੇ ਗੁਰਜੀਤ ਸਿੰਘ ਕਿਹਾ ਕਿ ਜੋ ਬਿਆਨ ਹਰੀਸ਼ ਰਾਵਤ ਨੇ ਦਿਤਾ ਹੈ ਉਸ ਨਾਲ ਸਿੱਖ ਸੰਗਤ ਦੇ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁਚੀ ਹੈ ਅਤੇ ਉਥੇ ਹੀ ਐਸਐਸਪੀ ਬਟਾਲਾ ਅਸ਼ਵਨੀ ਕਪੂਰ ਨੇ ਕਿਹਾ ਕਿ ਉਹਨਾਂ ਵਲੋਂ ਸ਼ਿਕਾਇਤ ਲੈ ਲਈ ਗਈ ਹੈ ਅਤੇ ਤੱਥਾਂ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ |

Exit mobile version