ਵਪਾਰੀਆਂ ਨੂੰ ਪੰਜਾਬ ਵਿਚ ਦਿਤੀ ਜਾਵੇਗੀ ਸਸਤੀ ਬਿਜਲੀ, ਆਮ ਵਰਗ ਨੂੰ 400 ਯੂਨਿਟ ਫ੍ਰੀ ਬਿਜਲੀ

0
190

ਪੰਜਾਬ ਟਰੇਡ ਇੰਡਸਟਰੀ ਅਤੇ ਵਪਾਰ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਹਕ ਵਿਚ ਬੋਲੇ ਸੁਖਬੀਰ ਬਾਦਲ

2022 ਦੀਆ ਚੋਣਾਂ ਜਿੱਤਣ ਤੌ ਬਾਦ ਦਾ ਰੋਡ ਮੈਪ ਕੀਤਾ ਜਾਰੀ

ਵਪਾਰੀਆਂ ਨੂੰ ਪੰਜਾਬ ਵਿਚ ਦਿਤੀ ਜਾਵੇਗੀ ਸਸਤੀ ਬਿਜਲੀ, ਆਮ ਵਰਗ ਨੂੰ 400 ਯੂਨਿਟ ਫ੍ਰੀ ਬਿਜਲੀ

ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਕੀਤੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ ਪ੍ਰਸ਼ੰਸਾ

ਅੰਮ੍ਰਿਤਸਰ:-ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੌ ਅਜ ਜਾਰੀ ਕੀਤੇ ਬਿਆਨ ਵਿਚ 13 ਐਲਾਨ ਕਰਦਿਆਂ ਪੰਜਾਬ ਵਿਚ ਵਪਾਰੀ ਵਰਗ ਨੂੰ ਸਸਤੀ ਬਿਜਲੀ ਅਤੇ ਆਮ ਜਨਤਾ ਨੂੰ ਸਰਕਾਰ ਬਣਨ ਤੇ 400 ਯੂਨਿਟ ਫ੍ਰੀ ਬਿਜਲੀ ਦੇਣ ਦੀ ਗਲ ਕਹੀ।

ਇਸ ਮੌਕੇ ਗਲਬਾਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਤੇ 10 ਸਾਲਾ ਦੇ ਕਾਰਜਕਲ ਵਿਚ ਉਹਨਾ ਵਲੌ ਪੰਜਾਬ ਵਿਚ ਰਿਕਾਰਡ ਤੋੜ ਵਿਕਾਸ ਕੀਤਾ ਗਿਆ ਸੀ ਪੰਜਾਬ ਵਿਚ ਸਰਪਲਸ ਬਿਜਲੀ, ਵਡੇ ਵਡੇ ਹਾਈਵੇ ਤਿਆਰ ਕੀਤੇ ਉਘੇ ਤਰਾ ਜੇਕਰ ਇਸ ਵਾਰ ਵੀ ਪੰਜਾਬ ਵਿਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤੇ ਅਸੀ ਵਿਕਾਸ ਦੇ ਕਾਰਜਾਂ ਨਾਲ ਸੂਬੇ ਦੀ ਨੁਹਾਰ ਬਦਲ ਕੇ ਰਖ ਦੇਵਾਂਗੇ।ਬੀਤੇ ਸਾਲਾ ਵਿਚ ਪੰਜਾਬ ਦੇ ਮੈਨ ਧਾਰਮਿਕ ਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੈਰੀਟੇਜ ਸਟਰੀਟ ਨਾਲ ਸੁੰਦਰੀ ਕਰਨ, ਦੁਰਗਿਆਣਾ ਮੰਦਿਰ ਦਾ ਸੁੰਦਰੀ ਕਰਨ ਅਤੇ ਭਗਵਾਨ ਵਾਲਮੀਕਿ ਤੀਰਥ ਦਾ ਨਵ ਨਿਰਮਾਣ ਕਰ ਲੋਕਾ ਦੀਆ ਧਾਰਮਿਕ ਭਾਵਨਾਵਾਂ ਨੂੰ ਮਾਨ ਬਖਸ਼ਿਆ ਉਸੇ ਤਰਾਂ ਅਗਾਂਹ ਵੀ ਵਿਕਾਸ ਦੀ ਬਹਾਰ ਲਗਾਈ ਜਾਵੇਗੀ।
ਪੰਜਾਬ ਵਿਚ ਵਪਾਰੀਆਂ ਨੂੰ ਸਸਤੀ ਬਿਜਲੀ ਅਤੇ ਵਡੀਆ ਫੈਕਟਰੀਆਂ ਨੂੰ ਸੋਲਰ ਸਿਸਟਮ ਨਾਲ ਜੋੜ ਬਣਦੇ ਰੇਟਾਂ ਤੇ ਬਿਜਲੀ ਮੁਹਈਆ ਕਰਵਾਈ ਜਾਵੇਗੀ।ਅਤੇ ਵਪਾਰੀ ਵਰਗ ਨੂੰ ਕਿਸੇ ਵੀ ਤਰਾ ਦੀ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ।

ਸ ਸੁਖਬੀਰ ਸਿੰਘ ਬਾਦਲ ਦੇ ਅਜ ਦੇ ਬਿਆਨ ਦੀ ਪ੍ਰਸ਼ੰਸਾ ਕਰਦਿਆ ਪੰਜਾਬ ਟਰੇਡ ਇੰਡਸਟਰੀ ਅਤੇ ਵਪਾਰ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਪਹਿਲਾ ਤਾ ਉਹਨਾ ਦੇ ਇਹਨਾ ਐਲਾਨਾਂ ਅਤੇ ਬੀਤੀ ਸਰਕਾਰ ਦੇ ਕਾਰਜਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਸਾਡੇ ਵਪਾਰੀ ਵਰਗ ਲਈ
ਬਹੁਤ ਹੀ ਮਾਣ ਦੀ ਗਲ ਹੈ ਕਿ ਸ ਸੁਖਬੀਰ ਸਿੰਘ ਬਾਦਲ ਵਲੌ ਅਜ 13 ਵਡੇ ਐਲਾਨ ਕੀਤੇ ਗਏ ਹਨ ਅਤੇ ਅਗਾਂਹ ਉਹ ਧੀ ਵਾਧੇ ਪੂਰੇ ਕਰਨ ਦੀ ਗਲ ਕਹੀ ਜਾ ਰਹੀ ਹੈ।ਇਸ ਲਈ ਪੰਜਾਬ ਦੀ ਜਨਤਾ ਅਤੇ ਖਾਸਕਰ ਵਪਾਰੀ ਵਰਗ ਨੂੰ ਚਾਹੀਦਾ ਹੈ ਕਿ ਉਹ ਵਧ ਚੜ ਕੇ ਸ੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿਚ ਸਰਕਾਰ ਬਣਾਉਣ ਵਿਚ ਸਾਥ ਦੇਣ।