Site icon Live Bharat

ਭਿੱਖੀਵਿੰਡ ਦੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਤਿੰਨ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਪੈਸੇ ਸਮੇਤ ਕੀਤਾ ਕਾਬੂ

ਭਿੱਖੀਵਿੰਡ ਪੁਲੀਸ ਨੇ ਬੀਤੀ ਰਾਤ ਪੱਟੀ ਰੋਡ ਚੌਕ ਵਿਚ ਕੀਤੀ ਨਾਕਾਬੰਦੀ ਦੌਰਾਨ ਇਕ ਕਾਰ ਰਾਜਸਥਾਨ ਨੰਬਰ ਕਾਰ ਨੰਬਰ RJ 18 UC 3331 ਹੈ ਵਾਲੀ ਰੋਕ ਕੇ ਤਲਾਸ਼ੀ ਲੈਣ ਤੇ 3 ਵਿਅਕਤੀਆ ਕੋਲੋ 1ਲੱਖ 32 ਹਜ਼ਾਰ 250 ਨਸ਼ੀਲੀਆਂ ਗੋਲੀਆ ਬਰਾਮਦ ਕੀਤੀਆਂ ਬਰਾਮਦ ਕਾਰ ਵਿਚ ਕੁਲ 4 ਵਿਅਕਤੀਆ ਸਵਾਰ ਸਨ ਜਿਨ੍ਹਾਂ ਵਿਚੋਂ ਇਕ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ
ਪੁਲੀਸ ਵੱਲੋਂ ਜਿਨ੍ਹਾਂ ਦੋਸ਼ੀਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਉਨ੍ਹਾਂ ਦੀ ਪਹਿਚਾਣ ਪਰਮਬੀਰ ਕੁਮਾਰ

ਰਾਹੁਲ ਭਾਰਗਵ, ਸੰਦੀਪ ਕੁਮਾਰ, ਤਿੰਨੇ ਰਾਜਸਥਾਨ ਦੇ ਵਸਨੀਕ ਹਨ ਜਿਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਦਿਲਬਾਗ ਸਿੰਘ ਉਰਫ,ਪਹਿਲਵਾਨ ਵਾਸੀ ਸਿੰਘਪੁਰਾ ਥਾਣਾ ਭਿੱਖੀਵਿੰਡ ਵਜੋ ਹੋਈ
ਇਸ ਸੰਬੰਧੀ ਜ਼ਿਲ੍ਹੇ ਦੇ ਐੱਸਪੀ ਮਹਿਤਾਬ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੱਸਿਆ ਭਿੱਖੀਵਿੰਡ ਪੁਲੀਸ ਨੇ ਤਿੰਨ ਲੋਕਾਂ ਨੂੰ 1 ਲੱਖ 32 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਅਤੇ ਜਿਸ ਉਕਤ ਦੋਸ਼ੀ ਦਿਲਬਾਗ ਸਿੰਘ ਪਹਿਲਵਾਨ ਨੂੰ ਇਨ੍ਹਾਂ ਸਪਲਾਈ ਕਰਨੀ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਉਨ੍ਹਾਂ ਦੱਸਿਆ ਕਿ ਦਿਲਬਾਗ ਸਿੰਘ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ
ਬਾਈਟ ਐੱਸਪੀ ਮਹਿਤਾਬ ਸਿੰਘ

Exit mobile version