Site icon Live Bharat

ਭਾਖੜਾ ਡੈਮ ਵਿਖੇ ਹੈਲੀਕਾਪਟਰ ਹਾਦਸੇ ਦੇ ਪਾਇਲਟ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਪਹੁੰਚੀ

ਮੋਗਾ ਦੇ ਵੱਖ ਵੱਖ ਤਿੰਨ ਸਰਕਾਰੀ ਸਕੂਲਾਂ ਦੇ ਤਿੰਨ ਬੱਚੇ ਅਜ ਆਏ ਕੋਰੋਨਾ ਪੋਜ਼ੀਟਿਵ , ਹੁਣ ਤਕ 6 ਬੱਚੇ ਸਰਕਾਰੀ ਸਕੂਲਾਂ ਦੇ ਆ ਚੁੱਕੇ ਨੇ ਪੌਜ਼ਟਿਵ , ਮੋਗਾ ਚ ਐਕਟਿਵ ਮਰੀਜ਼ਾਂ ਦੀ ਗਿਣਤੀ ਹੋਈ 16

ਸਿਵਲ ਸਰਜਨ ਮੋਗਾ ਡਾ ਅਮਰਪ੍ਰੀਤ ਕੌਰ ਬਾਜਵਾ ਨੇ ਦਿੱਤੀ ਇਸ ਸੰਬੰਧ ਵਿਚ ਜਾਣਕਾਰੀ ।

ਪੰਜਾਬ ਵਿੱਚ ਲਗਾਤਾਰ ਇੱਕ ਵਾਰੀ ਫਿਰ ਤੋਂ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਇਸ ਬਾਰ ਕੋਰੋਨਾ ਨੇ ਸਰਕਾਰੀ ਸਕੂਲਾਂ ਵਿਚ ਦਸਤਕ ਦਿੱਤੀ ਹੈ ਜੇ ਗੱਲ ਕਰ ਲਈਏ ਪੂਰੇ ਸੂਬੇ ਦੀ ਤਾਂ ਹੁਣ ਤੱਕ ਲਗਭਗ 30 ਤੋਂ ਉੱਪਰ ਸਰਕਾਰੀ ਸਕੂਲਾਂ ਦੇ ਬੱਚੇ ਪੌਸ਼ਟਿਵ ਆਏ ਹਨ ਤੇ ਉਥੇ ਦੂਸਰੇ ਪਾਸੇ ਚ ਗੱਲ ਕਰ ਲਈਏ ਮੋਗਾ ਦੀ ਤਾਂ ਮੋਗਾ ਵਿੱਚ ਹੁਣ ਤਕ ਸਰਕਾਰੀ ਸਕੂਲਾਂ ਦੇ ਕੁੱਲ ਛੇ ਬੱਚੇ ਕੋਰੋਨਾ ਪੋਸਟ ਪਾਏ ਗਏ ਹਨ ਜਿਨ੍ਹਾਂ ਵਿੱਚੋਂ ਅੱਜ ਤਿੰਨ ਵੱਖ ਵੱਖ ਸਰਕਾਰੀ ਸਕੂਲਾਂ ਦੇ 3 ਬੱਚੇ ਪੌਸ਼ਟਿਵ ਪਾਏ ਗਏ ਜਿਸ ਦੀ ਜਾਣਕਾਰੀ ਸਿਵਲ ਸਰਜਨ ਮੋਗਾ ਡਾ ਅਮਰਪ੍ਰੀਤ ਕੌਰ ਬਾਜਵਾ ਨੇ ਦਿੱਤੀ ।

ਮੀਡੀਆ ਨਾਲ ਗੱਲਬਾਤ ਕਰਦਿਆਂ ਡਾ ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ ਮੋਗਾ ਦੇ ਵੱਖ ਵੱਖ ਤਿੰਨ ਸਰਕਾਰੀ ਸਕੂਲਾਂ ਦੇ ਤਿੰਨ ਬੱਚੇ ਕੋਰੋਨਾ ਪੌਸ਼ਟਿਵ ਪਾਏ ਗਏ ਹਨ ਜਿਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕਰ ਦਿੱਤਾ ਗਿਆ ਨਾਲ ਦੀ ਨਾਲ ਉਨ੍ਹਾਂ ਦੀਆਂ ਸਬੰਧਤ ਕਲਾਸਾਂ ਵੀ 14 ਦਿਨਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ ।

ਡਾ ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਸਿਹਤ ਵਿਭਾਗ ਮੋਗਾ ਵੱਲੋਂ ਕਰੁਣਾ ਦੀ ਤੀਜੀ ਲਹਿਰ ਨੂੰ ਲੈ ਕੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਤੇ ਨਾਲ ਦੀ ਨਾਲ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਦੀਆਂ ਲੋਕ ਪਾਲਣਾ ਕਰਨ ਤਾਂ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ।

Exit mobile version