Site icon Live Bharat

ਪੁਲਿਸ ਕਰਮਚਾਰੀ ਉਪਰ ਲਗੇ ਸ਼ਰਾਬ ਪੀ ਕੇ ਪਰਵਾਸੀ ਮਜਦੂਰ ਨਾਲ ਮਾਰਕੁਟਾਈ ਕਰਨ ਦੇ ਆਰੋਪ

ਪੁਲਿਸ ਅਕਸਰ ਆਪਣੇ ਕਾਰਨਾਮਿਆਂ ਕਰਕੇ ਸਵਾਲਾਂ ਦੇ ਘੇਰਿਆ ਚ ਰਹਿੰਦੀ ਹੈ ਅਤੇ ਹਰ ਆਪਣੇ ਕੀਤੇ ਕਾਰਨਾਮੇ ਉੱਤੇ ਬਾਅਦ ਵਿੱਚ ਪਰਦਾ ਪਾਉਂਦੀ ਦਿਖਾਇ ਦਿੰਦੀ ਹੈ | ਅਜਿਹਾ ਮਾਮਲਾ ਜ਼ਿਲਾ ਗੁਰਦਾਸਪੁਰ ਦੇ ਬਟਾਲਾ ਦੇ ਕਾਹਨੂੰਵਾਨ ਰੋਡ ਸਥਿਤ ਚੌਂਕੀ ਤੋਂ ਸਾਮਣੇ ਆਇਆ ਜਿਥੇ ਇਕ ਪਰਵਾਸੀ ਮਜਦੂਰ ਵੱਲੋ ਆਪਣੇ ਭਰਾ ਰਾਕੇਸ਼ ਕੁਮਾਰ ਉਪਰ ਚੌਂਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਜਿਸਤੋਂ ਬਾਅਦ ਪੁਲਿਸ ਉਸ ਨੂੰ ਫੜ ਕੇ ਚੌਂਕੀ ਲੈ ਕੇ ਆ ਗਈ ਅਤੇ ਚੌਂਕੀ ਵਿੱਚ ਡਿਊਟੀ ਕਰ ਰਹੇ ਹੋਮ ਗਾਰਡ ਲਖਬੀਰ ਚੰਦ ਵੱਲੋ ਸ਼ਰਾਬੀ ਹਾਲਾਤ ਵਿੱਚ ਉਸ ਪਰਵਾਸੀ ਮਜਦੂਰ ਰਾਕੇਸ਼ ਕੁਮਾਰ ਨੂੰ ਥੱਪੜ ਮਾਰੇ ਜਾਂਦੇ ਹਨ ਜਿਸ ਨਾਲ ਉਹ ਬੇਹੋਸ਼ ਹੋ ਜਾਂਦਾ ਹੈ ਅਤੇ ਹੋਮ ਗਾਰਡ ਚੌਂਕੀ ਵਿੱਚੋ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਪਰਿਵਾਰਕ ਮੇਮਬਰ ਉਸ ਹੋਮ ਗਾਰਡ ਨੂੰ ਫੜ ਲੈਂਦੇ ਹਨ ਅਤੇ ਮੌਕੇ ਉੱਤੇ ਮੌਜੂਦ ਚੌਂਕੀ ਇੰਚਾਰਜ ਵੱਲੋ ਪਰਵਾਸੀਆਂ ਨੂੰ ਸਮਝਾ ਕੇ ਸਿਵਲ ਹਸਪਤਾਲ ਬਟਾਲਾ ਵਿੱਖੇ ਇਲਾਜ ਲਈ ਭੇਜਿਆ ਜਾਂਦਾ ਹੈ ਅਤੇ ਉਸਦੇ ਇਲਾਜ ਉੱਤੇ ਖਰਚ ਪੈਸੇ ਵੀ ਦੇਣ ਦਾ ਭਰੋਸਾ ਦਿੱਤਾ ਜਾਂਦਾ ਹੈ

ਪਰਿਵਾਰਿਕ ਮੇਮਬਰਾਂ ਨੇ ਦੱਸਿਆ ਕਿ ਆਪਸ ਵਿੱਚ ਦੋਵਾਂ ਭਰਾਵਾਂ ਦਾ ਝਗੜਾ ਸੀ ਜਿਸਦੇ ਚਲਦੇ ਇੱਕ ਭਰਾ ਵਲੋਂ ਸ਼ਿਕਾਇਤ ਦਿੱਤੀ ਜਾਂਦੀ ਹੈ ਜਿਸਦੇ ਚਲਦੇ ਪੁਲਿਸ ਰਾਕੇਸ਼ ਕੁਮਾਰ ਨੂੰ ਲੈਣ ਆਉਂਦੀ ਹੈ ਸਾਡੇ ਮਨਾਂ ਕਰਨ ਉਤੇ ਵੀ ਲੈ ਜਾਂਦੀ ਹੈ ਅਤੇ ਅਸੀਂ ਵੀ ਨਾਲ ਆਉਂਦੇ ਹਾਂ ਅਤੇ ਲਖਬੀਰ ਚੰਦ ਪੁਲਿਸ ਕਰਮਚਾਰੀ ਜੋ ਕਿ ਸ਼ਰਾਬੀ ਹਾਲਾਤ ਵਿੱਚ ਸੀ ਅਤੇ ਉਸ ਵੱਲੋ ਪੁਲਿਸ ਚੌਂਕੀ ਚ ਥੱਪੜ ਮਾਰੇ ਜਾਂਦੇ ਹਨ ਜਿਸਦੇ ਨਾਲ ਉਹ ਬੇਹੋਸ਼ ਹੋ ਜਾਂਦਾ ਹੈ ਅਸੀਂ ਪੁਲਿਸ ਕਰਮਚਾਰੀ ਨੂੰ ਦੱਸਿਆ ਵੀ ਸੀ ਕਿ ਇਸਦੇ ਸਿਰ ਦਾ ਥੋੜਾ ਸਮਾਂ ਪਹਿਲਾਂ ਪਰੇਸ਼ਨ ਹੋਇਆ ਹੈ ਸਿਰ ਉਤੇ ਨਾ ਮਾਰਨਾ ਪਰ ਪੁਲਿਸ ਨੇ ਇੱਕ ਵੀ ਨਹੀਂ ਸੁਣੀ ਅਤੇ ਥੱਪੜ ਵੱਜਣ ਤੋਂ ਬਾਅਦ ਰਾਕੇਸ਼ ਕੁਮਾਰ ਪੁਲਿਸ ਚੌਂਕੀ ਵਿਚ ਹੀ ਬੇਹੋਸ਼ ਹੋ ਜਾਂਦਾ ਹੈ | ਅਸੀਂ ਪੁਲਿਸ ਪ੍ਰਸ਼ਾਸ਼ਨ ਕੋਲੋ ਇਨਸਾਫ ਦੀ ਮੰਗ ਕਰਦੇ ਹਾਂ

ਜਾਣਕਾਰੀ ਦਿੰਦਿਆ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਐਕਸੀਡੈਂਟ ਦੇ ਕਾਰਨ ਇਸਦੇ ਸਿਰ ਚ ਸੱਟ ਲੱਗੀ ਸੀ ਜਿਸਦਾ ਮੇਜਰ ਪਰੇਸ਼ਨ ਅੰਮ੍ਰਿਤਸਰ ਤੋਂ ਹੋਇਆ ਸੀ ਅਤੇ ਹੁਣ ਕਿਸੇ ਵੀ ਤਰਾਂ ਦੀ ਗੱਲ ਕਰਨ ਦੇ ਹਾਲਾਤ ਚ ਨਹੀਂ ਹੈ ਅਤੇ ਇਲਾਜ ਚੱਲ ਰਿਹਾ ਹੈ

ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਖਬੀਰ ਚੰਦ ਹੋਮ ਗਾਰਡ ਵਲੋਂ ਜਾਨੇ ਅਣਜਾਣੇ ਵਿੱਚ ਰਾਕੇਸ਼ ਕੁਮਾਰ ਪਰਵਾਸੀ ਮਜਦੂਰ ਨੂੰ ਥੱਪੜ ਵੱਜ ਗਿਆ ਸੀ ਅਤੇ ਪ੍ਰਵਾਸੀ ਮਜਦੂਰ ਨੂੰ ਇਨਸਾਫ ਦਿੱਤਾ ਜਾਵੇਗਾ ਅਤੇ ਬਣਦੀ ਕਾਰਵਾਈ ਕਰਕੇ ਅਮਲ ਵਿੱਚ ਲਿਆਂਦੀ ਜਾਵੇਗੀ

Exit mobile version