ਪਗੜੀ ਸੰਭਾਲ ਜੱਟਾ ਲਹਿਰ ਦੇ ਮਹਾਂ ਨਾਇਕ ਅਜੀਤ ਸਿੰਘ ਦਾ ਮਨਾਇਆ 140ਵਾਂ ਜਨਮਦਿਨ

0
434

ਪਗੜੀ ਸੰਭਾਲ ਜੱਟਾ ਲਹਿਰ ਦੇ ਮਹਾਂ ਨਾਇਕ ਅਜੀਤ ਸਿੰਘ ਦਾ ਮਨਾਇਆ 140ਵਾਂ ਜਨਮਦਿਨ

ਡਗਰੂ ਦੇ ਸੈਲੋ ਪਲਾਂਟ ਅੱਗੇ ਕਿਸਾਨੀ ਧਰਨੇ ਦੌਰਾਨ ਪਗੜੀ ਸੰਭਾਲ ਜੱਟਾ ਲਹਿਰ ਦੇ ਮਹਾਂ ਨਾਇਕ ਅਜੀਤ ਸਿੰਘ ਦਾ 140ਵਾਂ ਜਨਮ ਦਿਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਤੇ ਕੇਂਦਰ ਸਰਕਾਰ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਕਿਸਾਨ ਆਗੂਆਂ ਨੇ ਕਿਹਾ ਕਿ ਅੰਗਰੇਜ਼ ਹਕੂਮਤ ਵੱਲੋਂ 1906 ਵਿੱਚ ਇਸੇ ਤਰ੍ਹਾਂ ਦੇ ਕਾਲੇ ਖੇਤੀ ਕਾਨੂੰਨ ਬਣਾਏ ਗਏ ਸਨ ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਅਜੀਤ ਸਿੰਘ ਵੱਲੋਂ ਪਗੜੀ ਸੰਭਾਲ ਜੱਟਾ ਲਹਿਰ ਆਰੰਭੀ ਸੀ ਜੋ ਕਿ ਨੌੰ ਮਹੀਨਿਆਂ ਦੇ ਸੰਘਰਸ਼ ਉਪਰੰਤ ਹਕੂਮਤ ਨੂੰ ਇਹ ਕਾਨੂੰਨ ਰੱਦ ਕਰਨੇ ਪਏ ਸਨ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮੋਦੀ ਸਰਕਾਰ ਵੱਲੋਂ ਬਣਾਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਕਿਸਾਨ ਆਪਣੇ ਘਰਾਂ ਨੂੰ ਪਰਤਣਗੇ