Site icon Live Bharat

ਨਿਹੰਗ ਬਾਣੇ ਵਿੱਚ ਸੱਜੇ ਇਕ ਵਿਅਕਤੀ ਵੱਲੋਂ ਗੁੰਡਾ ਗਰਦੀ ਦਾ ਨੰਗਾ ਨਾਚ

ਇਤਿਹਾਸਕ ਕਸਬਾ ਖਡੂਰ ਸਾਹਿਬ ਵਿਖੇ ਨਿਹੰਗ ਬਾਣੇ ਵਿੱਚ ਸੱਜੇ ਇਕ ਵਿਅਕਤੀ ਵੱਲੋਂ ਆਪਣੇ ਕੁਝ ਹੋਰ ਸਾਥੀਆਂ ਦੀ ਮਦਦ ਨਾਲ ਗੁੰਡਾ ਗਰਦੀ ਦਾ ਨੰਗਾ ਨਾਚ ਕੀਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਇਕ ਨੌਜਵਾਨ ਉੱਤੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਲਹੂ ਲੁਹਾਣ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਮਨਜੀਤ ਸਿੰਘ ਪੁੱਤਰ ਮਹਿੰਦਰ ਨੇ ਦੱਸਿਆ ਕੇ ਸਾਡੇ ਗਵਾਂਡ ਰਹਿੰਦਾ ਇਹ ਨਿਹੰਗ ਮੇਰੇ ਨਾਲ ਅਤੇ ਮੇਰੇ ਪਰਿਵਾਰ ਨਾਲ ਨਿੱਜੀ ਰੰਜਿਸ਼ ਰੱਖਦਾ ਹੈ। ਜਿਸ ਸਬੰਧੀ ਮੇਰੇ ਵੱਲੋਂ ਪੁਲਿਸ ਚੌਂਕੀ ਖਡੂਰ, ਥਾਣਾ ਗੋਇੰਦਵਾਲ ਸਾਹਿਬ ਅਤੇ ਅੈੱਸ ਅੈੱਸ ਪੀ ਤਰਨਤਾਰਨ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਹੋਈਆਂ ਸਨ ਅਤੇ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਇਹ ਨਿਹੰਗ ਖਡੂਰ ਸਾਹਿਬ ਦੇ ਬਜਾਰ ਵਿੱਚ ਸਾਥੀਆਂ ਸਮੇਤ ਉਸਦੇ ਗਲ ਪੈ ਗਿਆ ਹੈ ਅਤੇ ਉਸ ਤੇ ਤੇਜ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਹੈ। ਪੀੜਤ ਵਿਅਕਤੀ ਨੇ ਦੱਸਿਆ ਕਿ ਇਸ ਨਿਹੰਗ ਵੱਲੋਂ ਤੇਜ ਧਾਰ ਹਥਿਆਰ ਨਾਲ ਉਸਦੇ ਸਿਰ ਵਿੱਚ ਵਾਰ ਕੀਤੇ ਗਏ ਅਤੇ ਉਸ ਨੂੰ ਆਸ ਪਾਸ ਦੇ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਛੁਡਵਾਇਆ ਸੀ। ਉਨ੍ਹਾਂ ਦੱਸਿਆ ਕਿ ਇਥੇ ਹੀ ਬਸ ਨਹੀਂ ਇਸ ਨਿਹੰਗ ਵੱਲੋਂ ਬੀਤੀ ਕੱਲ੍ਹ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਡਿਊਟੀ ‘ਤੇ ਜਾ ਰਹੀ ਉਸਦੀ ਭਰਜਾਈ ਅਤੇ ਭਰਾ ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪੁਲਿਸ ਪ੍ਰਸ਼ਾਸਨ ਪਾਸੋਂ ਇਸ ਨਿਹੰਗ ਅਤੇ ਇਸ ਦੇ ਸਾਥੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ ਏ ਐਸ ਆਈ ਮਨਜੀਤ ਸਿੰਘ ਨੇ ਕਿਹਾ ਕਿ ਦਰਖਾਸਤ ਕਰਤਾ ਨੂੰ ਬਿਆਨ ਦਰਨ ਕਰਵਾਉਣ ਲਈ ਕਿਹਾ ਗਿਆ ਹੈ ਉਸਦੇ ਬਿਆਨਾ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Exit mobile version