Site icon Live Bharat

ਨਾਭਾ ਹਲਕੇ ਦੇ ਪਿੰਡ ਅੱਚਲ ਤੋਂ ਕਰੋਨਾ ਦੇ ਨੌ ਮਾਮਲੇ ਸਾਹਮਣੇ

ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰਨ ਵਾਲੀ ਕਰੋਨਾ ਮਹਾਮਾਰੀ ਦੇ ਜਿਵੇਂ ਹੀ ਮਾਮਲੇ ਘੱਟਣ ਲੱਗੇ ਤਾਂ ਜਿੰਦਗੀ ਦੁਬਾਰਾ ਪਟੜੀ ਤੇ ਆਉਣੀ ਦੀ ਉਮੀਦ ਬੱਝੀ ਸੀ ਬੀਤੇ ਦਿਨੀਂ ਹੀ ਸਕੂਲ ਖੁਲਣ ਨਾਲ ਬੱਚੇ ਬਹੁਤ ਖੁਸ਼ ਨਜ਼ਰ ਆ ਰਹੇ ਸੀ ਪ੍ਰੰਤੂ ਨਾਭਾ ਹਲਕੇ ਦੇ ਪਿੰਡ ਅੱਚਲ ਤੋਂ ਕਰੋਨਾ ਦੇ ਨੌ ਮਾਮਲੇ ਸਾਹਮਣੇ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਵਿਭਾਗ ਵੱਲੋਂ ਪੂਰਾ ਪਿੰਡ ਸੀਲ ਕਰ ਦਿੱਤਾ ਗਿਆ ਹੈ ਇਸ ਮੌਕੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਕਿ ਪਿੰਡ ਦਾ ਇਕ ਵਿਅਕਤੀ ਕਿਸੇ ਦੂਸਰੇ ਪਿੰਡ ਭੋਗ ਤੇ ਗਿਆ ਸੀ ਉਸ ਤੋਂ ਬਾਅਦ ਉਸ ਨੂੰ ਕਰੋਨਾ ਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਮਾਮਲੇ ਵਧਦੇ ਗਏ ਅਤੇ ਇਸ ਵਿਚ ਜ਼ਿਆਦਾਤਰ ਬੱਚੇ ਸ਼ਾਮਲ ਹਨ ਇਸ ਮੌਕੇ ਡਾਕਟਰ ਅਮਨਦੀਪ ਸਿੰਘ ਅਤੇ ਡਾਕਟਰ ਰਵਨੀਤ ਕੌਰ ਨੇ ਦੱਸਿਆ ਕਿ ਅਤੇ ਸਾਰੇ ਪਿੰਡ ਦੇ ਲੋਕਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਇਸਨੂੰ ਤੀਜੀ ਲਹਿਰ ਦੇ ਸੰਕੇਤ ਵਜੋ ਦੇਖਿਆ ਜਾ ਰਿਹਾ ਹੈ ਪਿੰਡ ਦੇ ਵਿਅਕਤੀਆਂ ਨੇ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਸਰਕਾਰ ਵੱਲੋਂ ਪੁਖਤਾ ਪ੍ਰਬੰਧਾਂ ਦਾ ਨਾ ਹੋਣਾ ਅਤੇ ਲੋਕਾਂ ਦੀ ਅਣਗਹਿਲੀ ਦਾ ਕਾਰਨ ਹੋ ਸਕਦਾ ਹੈ ਉੱਥੋਂ ਹੀ ਪਿੰਡ ਵਿਚੋਂ ਨਾਮ ਮਾਮਲੇ ਸਾਹਮਣੇ ਆਉਣ ਨਾਲ ਜਿੱਥੇ ਸਰਕਾਰ ਅਤੇ ਵਿਭਾਗ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ ਉਥੇ ਹੀ ਲੋਕਾਂ ਦੀ ਲਾਪਰਵਾਹੀ ਦਾ ਨਤੀਜਾ ਕੀ ਹੋ ਸਕਦਾ ਹੈ

Exit mobile version