ਨਗਰ ਕੌਂਸਲ ਦੀ ਮੀਟਿੰਗ ਵਿਚ 31 ਚੋਂ ਪਹੁੰਚੇ ਸਿਰਫ਼ 6 ਕੌਂਸ਼ਲਰ, ਮੀਟਿੰਗ ਮੁਅੱਤਲ

0
191

ਨਗਰ ਕੌਂਸਲ ਦੀ ਮੀਟਿੰਗ ਵਿਚ 31 ਚੋਂ ਪਹੁੰਚੇ ਸਿਰਫ਼ 6 ਕੌਂਸ਼ਲਰ, ਮੀਟਿੰਗ ਮੁਅੱਤਲ
ਕਾਂਗਰਸ, ਅਕਾਲੀ ਦਲ ਅਤੇ ਆਪ ਦੇ 25 ਕੌਂਸ਼ਲਰ ਰਹੇ ਗੈਰਹਾਜ਼ਰ   ਕਾਂਗਰਸ ਦੀ ਧੜੇਬੰਦੀ ਵੀ ਆਈ ਸਾਹਮਣੇ 17 ਚੋਂ 12 ਕੌਂਸ਼ਲਰ ਨਹੀਂ ਪਹੁੰਚੇ ਨਗਰ ਕੌਂੱਸਲ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਇੱਕ ਵਾਰ ਫਿਰ ਤੋਂ ਮੁਅੱਤਲ ਕਰ ਦਿੱਤੀ ਗਈ। 31 ਮੈਂਬਰੀ ਨਗਰ ਕੌਂਸ਼ਲ ਵਿਚ ਅੱਜ ਮਹਿਜ ਪ੍ਰਧਾਨ ਸਮੇਤ 6 ਕੌਂਸ਼ਲਰ ਹੀ ਹਾਜ਼ਰ ਹੋਂਏ। ਭਾਵੇ ਨਗਰ ਕੌਂਸ਼ਲਰ ਪ੍ਰਧਾਨ ਅਨੁਸਾਰ ਕੌਂਸ਼ਲਰਾਂ ਨੂੰ ਐਨ ਮੌਕੇ ਤੇ ਕੰਮ ਪੈ ਗਿਆ ਜਿਸ ਕਾਰਨ ਮੀਟਿੰਗ ਮੁਅੱਤਲ ਕੀਤੀ ਗਈ, ਪਰ ਅਸਲੀਅਤ ਇਹ ਹੈ ਕਿ ਕਾਂਗਰਸ ਦੇ 12 ਕੌਂਸ਼ਲਰਾਂ ਸਮੇਤ ਹੋਰ ਵਿਰੋਧੀ ਕੌਂਸ਼ਲਰ ਆਪਣੀ ਨਰਾਜਗੀ ਦੇ ਚੱਲਦਿਆ ਮੀਟਿੰਗ ਵਿਚ ਆਏ ਹੀ ਨਹੀਂ।
ਵੀ ਓ – ਨਗਰ ਕੌਂਸ਼ਲ ਸ੍ਰੀ ਮੁਕਤਸਰ ਸਾਹਿਬ ਦੀ ਹੋਈ ਪਹਿਲੀ ਵਰਚੁਅਲ ਮੀਟਿੰਗ ਤੋਂ ਬਾਅਦ ਅੱਜ ਮੀਟਿੰਗ ਹਾਲ ਵਿਚ ਨਵਨਿਯੁਕਤ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮ੍ਹੀ ਤੇਰ੍ਹੀਆ ਦੀ ਅਗਵਾਈ ਵਿਚ ਹੋਣ ਵਾਲੀ ਮੀਟਿੰਗ ਉਦੋ ਮਹਿਜ ਮਜਾਕ ਬਣਕੇ ਰਹਿ ਗਈ ਜਦ ਮੀਟਿੰਗ ਵਿਚ ਕਾਂਗਰਸ ਦੇ ਆਪਣੇ ਕੌਂਸ਼ਲਰਾਂ ਸਮੇਤ 25 ਕੌਂਸ਼ਲਰ ਹੀ ਮੀਟਿੰਗ ਵਿਚ ਨਹੀਂ ਪਹੁੰਚੇ। ਵਰਨਣਯੋਗ ਹੈ ਕਿ  ਨਗਰ ਕੌਂਸ਼ਲ ਦੇ 31 ਕੌਂਸ਼ਲਰਾਂ ਦੀਆਂ ਦੋ ਮੀਟਿੰਗਾਂ ਅੱਜ 11 ਵਜੇ ਅਤੇ 12 ਵਜੇ ਰੱਖੀਆ ਗਈਆ ਸਨ। 11 ਵਜੇ ਵਾਲੀ ਮੀਟਿੰਗ ਦੇ ਸਮੇਂ ਵਿਚ ਨਗਰ ਕੌਂਸਲ ਦੇ ਕੁਝ ਅਧਿਕਾਰੀ ਮੀਟਿੰਗ ਹਾਲ ਵਿਚ ਬੈਠੇ ਰਹੇ ਪਰ ਕੋਈ ਵੀ ਕੌਂਸਲ਼ਰ ਨਾ ਪਹੁੰਚਿਆ। 12 ਵਜੇ ਦੀ ਮੀਟਿੰਗ ਚ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮ੍ਹੀ ਤੇਹਰੀਆ, ਮੀਤ ਪ੍ਰਧਾਨ ਜ਼ਸਵਿੰਦਰ ਸਿੰਘ ਮਿੰਟੂ ਕੰਗ ਸਮੇਤ 3 ਹੋਰ ਕਾਂਗਰਸੀ ਕੌਂਸਲਰ ਅਤੇ ਇੱਕ ਭਾਜਪਾ ਦਾ ਕੌਂਸਲਰ ਹੀ ਮੀਟਿੰਗ ਵਿਚ ਪਹੁੰਚਿਆ।  ਇਸ ਦੌਰਾਨ ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਕੌਂਸਲਰਾਂ ਨੂੰ ਐਨ ਮੌਕੇ ਤੇ ਕੰਮ ਪੈ ਜਾਣ ਕਾਰਨ ਦੋਵੇ ਮੀਟਿੰਗਾਂ ਮੁਅੱਤਲ ਕੀਤੀਆਂ ਜਾਂਦੀਆ ਹਨ। ਨਗਰ ਕੌਂਸਲ ਦੇ 31 ਕੌਂਸਲਰਾਂ ਚੋਂ 17 ਕੌਂਸ਼ਲਰ ਕਾਂਗਰਸ, 10 ਸ਼੍ਰੋਮਣੀ ਅਕਾਲੀ ਦਲ, 2 ਆਪ, 1 ਅਜ਼ਾਦ ਅਤੇ 1 ਭਾਜਪਾ ਨਾਲ ਸਬੰਧਿਤ ਹੈ। ਅੱਜ ਦੀ ਮੀਟਿੰਗ ਵਿਚ ਮੀਟਿੰਗ ਹਾਲ ਚ ਪ੍ਰਧਾਨ ਸਮੇਤ ਕਾਂਗਰਸ ਦੇ 5 ਕੌਂਸਲਰ ਅਤੇ 1 ਭਾਜਪਾ ਦਾ ਕੌਂਸਲਰ ਹਾਜ਼ਰ ਸੀ।ਜਦਕਿ ਨਰਾਜ਼ਗੀ ਦੇ ਚੱਲਦਿਆ ਕਾਂਗਰਸ ਦੀ ਧੜੇਬੰਦੀ ਇੱਥੇ ਵੀ ਸਾਹਮਣੇ ਆਈ ਮੀਟਿੰਗ ਵਿਚ ਕਾਂਗਰਸ ਦੇ 12, ਅਕਾਲੀ ਦਲ ਦੇ 10, ਆਪ ਦੇ ਦੋ, 1 ਅਜ਼ਾਦ ਕੌਂਸ਼ਲਰ ਗੈਰ ਹਾਜ਼ਰ ਰਿਹਾ। ਗੈਰ ਹਾਜ਼ਰ ਕੌਂਸ਼ਲਰਾਂ ਦਾ ਦੋਸ਼ ਹੈ ਕਿ ਮੀਟਿੰਗ ਦੇ ਮਤਿਆਂ ਵਿਚ ਕੰਮ ਉਹਨਾਂ ਦੀ ਸਹਿਮਤੀ ਨਾਲ ਨਹੀਂ ਪਾਏ ਜਾ ਰਹੇ, ਜਿਸ ਕਾਰਨ ਉਹ ਮੀਟਿੰਗ ਵਿਚੋਂ ਗੈਰਹਾਜ਼ਰ ਰਹੇ ਹਨ।