Site icon Live Bharat

ਜ਼ਿਲਾ ਤਰਨਤਾਰਨ ਵਿਚ ਪੰਜਾਬ ਸਰਕਾਰ ਵੱਲੋਂ ਕੋਵਿਡ ਵੈਕਸੀਨ ਦੀ 8200 ਦੇ ਕਰੀਬ ਡੋਜ ਭੇਜੀ ਗਈ

ਕੋਰੋਨਾ ਵਾਇਰਸ ਦਾ ਖੌਫ਼ ਜੋ ਕਿ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਸੀ ਪਰ ਭਾਰਤ ਵਿੱਚ ਇਸ ਦਾ ਖੌਫ਼ ਹੁਣ ਘਟਦਾ ਨਜ਼ਰ ਆ ਰਿਹਾ ਹੈ ਕਿਉਂਕਿ ਭਾਰਤ ਦੇ ਵਿਗਿਆਨੀਆਂ ਨੇ ਕਈ ਹੱਦ ਤਕ ਕੋਰੋਨਾ ਤੇ ਜਿੱਤ ਹਾਸਲ ਕਰ ਰਹੀ ਹੈ।ਭਾਰਤ ਦੇ ਵਿਗਿਆਨੀਆਂ ਨੇ ਕੋਵਿਡ ਵੈਕਸੀਨ ਬਣਾਉਣ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਵੈਕਸੀਨ ਪੰਜਾਬ ਵਿੱਚ ਵੀ ਪਹੁੰਚ ਚੁੱਕੀ ਹੈ ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਤਰਨਤਾਰਨ ਦੇ ਸਿਵਲ ਸਰਜਨ ਡਾ ਰੋਹਿਤ ਮਹਿਤਾ ਨੇ ਦੱਸਿਆ ਕਿ ਕੋਵਿਡ ਵੈਕਸੀਨ ਬਣ ਕੇ ਤਰਨਤਾਰਨ ਵੀ ਆ ਗਈ ਹੈ ਤੇ ਇਹ ਸਭ ਤੋਂ ਪਹਿਲਾਂ ਫਰੰਟਲਾਈਨ ਵਰਕਰਾਂ ਨੂੰ ਦਿੱਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਜ਼ਿਲਾ ਤਰਨਤਾਰਨ ਵਿਚ ਤਕਰੀਬਨ 6700 ਦੇ ਕਰੀਬ ਫਰੰਟਲਾਈਨ ਵਰਕਰ ਹਨ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 8200 ਕਰੀਬ ਡੋਜ ਭੇਜੀ ਗਈ ਹੈ।ਉਨ੍ਹਾਂ ਦੱਸਿਆ ਕਿ ਜਿਲੇ ਵਿੱਚ 20 ਕਰੀਬ ਸੈੰਟਰ ਬਣਾਏ ਜਾਣਗੇ।

Exit mobile version