अमृतसरपंजाब ਗੁਰਜੀਤ ਸਿੰਘ ਔਜਲਾ ਵੱਲੋਂ ਆਈ.ਟੀ. ਕੰਪਨੀਆਂ ਦੇ ਨੁਮਾਇੰਦਗੇ ਤੇ ਮਾਹਿਰਾਂ ਨਾਲ ਕੀਤੀ ਮੁਲਾਕਾਤ By Live Bharat - May 9, 2022 0 205 Shareਅੰਮ੍ਰਿਤਸਰ ’ਚ ਨੌਜਵਾਨਾਂ ਦੇ ਰੁਜ਼ਗਾਰ ਲਈ ਆਈ.ਟੀ. ਪਾਰਕ ਲਿਆਵਾਗੇ: ਔਜਲਾ ਅੰਮ੍ਰਿਤਸਰ, 9 ਮਈ: ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਜਿਥੇ ਸ਼ਹਿਰ ਦੇ ਵਿਕਾਸ ਲਈ ਕੰਮ ਕੀਤਾ ਜਾ ਰਿਹਾ ਹੈ। ਉਥੇ ਪੰਜਾਬ ਦੇ ਨੌਜਵਾਨ ਪੀੜ੍ਹੀ ਪ੍ਰਤੀ ਪੂਰੀ ਦਿਲਚਪਸੀ ਦਿਖਾਉਂਦੇ ਹੋਏ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਵੱਖ ਵੱਖ ਆਈ.ਟੀ. ਕੰਪਨੀਆਂ ’ਚ ਕੰਮ ਕਰਨ ਵਾਲੇ ਨੁਮਾਇੰਦੀਆਂ ਤੇ ਮਾਹਿਰਾਂ ਨਾਲ ਇਕ ਬੈਠਕ ਕੀਤੀ ਗਈ। ਜਿਸ ਵਿਚ ਮਨਦੀਪ ਕੌਰ ਟਾਂਗਰਾ ਸਿਬਾਕੁਆਰਟ ਆਈ.ਟੀ. ਕੰਪਨੀ, ਮਨੀਸ਼ ਸਲਵਾਨ, ਆਰਤੀ ਸ਼ਰਮਾ, ਅਰੁਣ ਸ਼ਰਮਾ, ਅਭਿਨਵ ਠੁਕਰਾਲ, ਸਰਬਜੀਤ ਸਿੰਘ, ਬਲਦੇਵ ਸਿੰਘ, ਨਮਿਤ ਕਪੂਰ ਆਦਿ ਵੱਖ ਵੱਖ ਕੰਪਨੀਆਂ ਦੇ ਨੁਮਾਇੰਦੀਆਂ ਨਾਲ ਅੰਮ੍ਰਿਤਸਰ ਵਿਖੇ ਆਈ.ਟੀ. ਕੰਪਨੀ ਨੂੰ ਉਤਸ਼ਾਹਿਤ ਕਰਨ ਹਿੱਤ ਵਿਚਾਰਾਂ ਕੀਤੀਆਂ। ਗੁਰਜੀਤ ਸਿੰਘ ਔਜਲਾ ਵੱਲੋਂ ਵੱਖ ਵੱਖ ਆਈ.ਟੀ. ਕੰਪਨੀਆਂ ਦੇ ਮਾਹਿਰਾਂ ਦੇ ਨਾਲ ਆਈ.ਟੀ. ਕੰਪਨੀ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਸੁਣੇ। ਇਸ ਉਪਰੰਤ ਔਜਲਾ ਨੇ ਕਿਹਾ ਕਿ ਔਜਲਾ ਅੱਜ ਪੰਜਾਬ ਦੇ ਹਰ ਨੌਜਵਾਨ ਨੂੰ ਆਪਣੇ ਘਰਾਂ ਤੋਂ ਦੂਰ ਵਿਦੇਸ਼ਾਂ ਵਿਚ ਜਾ ਕੇ ਆਪਣੀ ਕਿਸਮਤ ਅਜਮਾਉਂਦੇ ਹਨ ਪਰ ਮੇਰਾ ਇਕੋ ਉਦੇਸ਼ ਹੈ ਕਿ ਪੰਜਾਬ ਦੇ ਨੌਜਵਾਨ ਪੰਜਾਬ ਵਿਚ ਰਹਿ ਕੇ ਪੰਜਾਬ ਦੀ ਤਰੱਕੀ ਲਈ ਆਪਣਾ ਯੋਗਦਾਨ ਦੇਣ ਜਿਸ ਲਈ ਅਸੀਂ ਬਹੁਤ ਜਲਦ ਅੰਮ੍ਰਿਤਸਰ ’ਚ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਲਈ ਆਈ.ਟੀ. ਪਾਰਕ ਲੈ ਕੇ ਆਵਾਗੇ ਜਿਥੇ ਕਿ ਵੱਖ ਵੱਖ ਆਈ.ਟੀ. ਕੰਪਨੀਆਂ ਇਥੇ ਖੋਲਿ੍ਹਆ ਜਾਣਗੀਆਂ ਜਿਸ ਨਾਲ ਨੌਜਵਾਨ ਪੰਜਾਬ ਦੀ ਤਰੱਕੀ ਵਿਚ ਭਾਈਵਾਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਲੜਕੇ, ਲੜਕੀਆਂ ਨੂੰ ਤਕਰੀਬਨ ਆਪਣੀ ਪੜ੍ਹਾਈ ਲਿਖਾਈ ਤੋਂ ਬਾਅਦ ਆਪਣੇ ਘਰਾਂ ਤੇ ਸ਼ਹਿਰਾਂ ਤੋਂ ਦੂਰ ਬੰਗਲੋਰ, ਚੇਨਈ, ਨੋਇਡਾ, ਦਿੱਲੀ ਆਦਿ ਦੂਰ ਦਰਾਡੇ ਸ਼ਹਿਰਾਂ ’ਚ ਜਾ ਕੇ ਆਈ.ਟੀ. ਕੰਪਨੀਆਂ ਵਿਚ ਨੌਕਰੀਆਂ ਕਰਨੀਆਂ ਪੈਂਦੀਆਂ ਹਨ। ਇਸ ਨਾਲ ਸਾਡੇ ਪੰਜਾਬ ਦੀ ਅਰਥ ਵਿਵਸਥਾ ਦਾ ਜਿਥੇ ਵਿਕਾਸ ਰੁਕ ਜਾਂਦਾ ਹੈ ਉਥੇ ਪੰਜਾਬ ਵਿਚ ਪੜ੍ਹੇ ਲਿਖੇ ਨੌਜਵਾਨ ਦੂਸਰੇ ਪ੍ਰਾਂਤਾਂ ਵਿਚ ਜਾ ਕੇ ਉਥੋਂ ਦੀ ਅਰਥ ਵਿਵਸਥਾ ਵਿਚ ਯੋਗਦਾਨ ਪਾਉਂਦੇ ਹਨ ਜਿਸ ਨਾਲ ਪੰਜਾਬ ਦੀ ਤਰੱਕੀ ਵਿਚ ਇਥੋਂ ਦੇ ਨੌਜਵਾਨਾਂ ਯੋਗਦਾਨ ਨਹੀਂ ਪਾ ਸਕਦੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ’ਚ ਆਈ.ਟੀ. ਪਾਰਕ ਬਣ ਜਾਣ ਨਾਲ ਜਿਥੇ ਨੌਜਵਾਨ ਪੰਜਾਬ ਦੀ ਤਰੱਕੀ ਵਿਚ ਯੋਗਦਾਨ ਪਾਉਣਗੇ ਉਥੇ ਬਾਹਰਲੇ ਸੂਬਿਆਂ ਵਿਚੋਂ ਹੋਰ ਆਈ.ਟੀ. ਕੰਪਨੀਆਂ ਪੰਜਾਬ ਵਿਚ ਨਿਵੇਸ਼ ਕਰਨਗੀਆਂ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਰੁਜ਼ਗਾਰ ਵਧੇਗਾ ਅਤੇ ਪੰਜਾਬ ਤਰੱਕੀ ਦੀਆਂ ਰਾਹਾਂ ’ਤੇ ਹੋਰ ਇਕ ਕਦਮ ਅੱਗੇ ਵਧੇਗਾ ਇਸ ਮੌਕੇ ਲਾਲੀ ਮੀਰਾਂਕੋਟ, ਅਮਰਪ੍ਰੀਤ ਸਿੰਘ ਸੰਧੂ, ਸਰਬਜੀਤ ਸਿੰਘ ਆਦਿ ਹਾਜ਼ਰ ਸਨ। Share