ਕੋਵਿਡ-19 ਦੀ ਰਿਪੋਰਟ ਨਾ ਹੋਣ ਕਰਕੇ ਪਾਕਿਸਤਾਨੀ ਨਾਗਰਿਕ ਇਕ ਵਾਰ ਫਿਰ ਫਸੇ ਭਾਰਤ ਵਿੱਚ

0
236

ਕੋਰੋਨਾ ਤੋਂ ਪਹਿਲੇ ਪਾਕਿਸਤਾਨ ਤੋਂ ਭਾਰਤ ਟੂਰਿਸਟ ਵੀਜ਼ੇ ਤੇ ਭਾਰਤ ਦੇ ਵੱਖ ਵੱਖ ਧਾਰਮਿਕ ਮੰਦਿਰਾਂ ਦੇ ਦਰਸ਼ਨਾਂ ਲਈ ਆਏ 50 ਦੇ ਕਰੀਬ ਪਾਕਿਸਤਾਨੀ ਨਾਗਰਿਕ ਭਾਰਤ ਵਿੱਚ ਫਸੇ ਹੋਏ ਹਨ ਅਤੇ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਵੀ ਖ਼ਤਮ ਹੋ ਚੁੱਕੇ ਜਿਸ ਤੋਂ ਬਾਦ ਲਗਾਤਾਰ ਹੀ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਘਰ ਦੇ ਬਾਹਰ ਬੈਠ ਕੇ ਉਨ੍ਹਾਂ ਅੱਗੇ ਅਪੀਲ ਕੀਤੀ ਜਾਰੀ ਸੀ ਕਿ ਉਨ੍ਹਾਂ ਨੂੰ ਪਾਕਿਸਤਾਨ ਭੇਜਿਆ ਜਾਵੇ ਜਿਸ ਦੇ ਚਲਦੇ ਅੱਜ ਇਹ ਪਾਕਿਸਤਾਨੀ ਨਾਗਰਿਕ ਪਾਕਿਸਤਾਨ ਜਾ ਰਹੇ ਸਨ ਅਤੇ ਇਸ ਦੌਰਾਨ ਇਨ੍ਹਾਂ ਦੇ ਪਹਿਲਾਂ ਕਰੋਨਾ ਦੇ ਟੈਸਟ ਕਰਵਾਏ ਗਏ ਜਦੋਂ ਇਹ ਸਾਰੇ ਨਾਗਰਿਕ ਪਾਕਿਸਤਾਨ ਜਾਣ ਲੱਗੇ ਤਾਂ ਉਥੇ ਕੋਵਿਡ-19 ਦੀ ਰਿਪੋਰਟ ਚੈੱਕ ਕਰਨ ਤੇ ਕੋਵਿਡ-19 ਦੀ ਰਿਪੋਰਟ ਨਾ ਹੋਣ ਕਾਰਨ ਉਨ੍ਹਾਂ ਨੇ ਇਨ੍ਹਾਂ ਨੂੰ ਵਾਪਸ ਭਾਰਤ ਹੀ ਭੇਜ ਦਿੱਤਾ ਤੇ ਰਿਪੋਰਟ ਵੀ ਉਰਦੂ ਜਾਂ ਇੰਗਲਿਸ਼ ਚ ਬਣਵਾਉਣ ਲਈ ਕਿਹਾ ਜਿਸ ਦੇ ਬਾਅਦ ਹੁਣ ਇਨ੍ਹਾਂ ਦੇ ਦੁਬਾਰਾ ਕਵਿਡ -19 ਦੇ ਟੈਸਟ ਕੀਤੇ ਜਾ ਰਹੇ ਹਨ ਉੱਥੇ ਹੀ ਮੈਡੀਕਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਇਨ੍ਹਾਂ ਦੀ ਰਿਪੋਰਟ ਇੰਗਲਿਸ਼ ਵਿੱਚ ਬਣਾ ਕੇ ਭੇਜੀ ਜਾਵੇਗੀ ਤਾਂ ਜੋ ਕੀ ਇਨ੍ਹਾਂ ਨੂੰ ਪਾਕਿਸਤਾਨ ਜਾਣ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆ ਸਕੇ