Site icon Live Bharat

ਕਿਸਾਨ ਯੂਨੀਅਨ ਸਿੱਧੂਪੁਰ ਵਿਚ ਇੱਕ ਵਸੇਸ਼ ਕਿਸਾਨ ਮੀਟਿੰਗ ਕੀਤੀ ਗਈ

ਮਲੋਟ ਵਿਚ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਵਿਚ ਕਿਸਾਨ ਯੂਨੀਅਨ ਸਿੱਧੂਪੁਰ ਦੀ ਇੱਕ ਵਸੇਸ਼ ਕਿਸਾਨ  ਮੀਟਿੰਗ ਕੀਤੀ ਗਈ ਜਿਸ ਵਿਚ ਜਿਥੇ ਹਜਾਰਾ ਦੀ ਗਿਣਤੀ ਵਿਚ ਕਿਸਾਨਾ ਨੇ ਸ਼ਿਰਕਤ ਕੀਤੀ ਉਥੇ ਇਸ ਮਿਟਿਗ ਵਿਚ ਕਿਸਾਨਾਂ ਨੂੰ ਸੰਘਰਸ਼ ਤੇਜ ਕਰਨ  ਲਈ ਲਾਮਬੰਦ ਕਰਨ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ  ਪੁੱਜੇ  ਜਿਨਾ ਨੇ ਕਿਸਾਨਾਂ ਨੂੰ ਸਬੋਧਨ ਕਰਦੇ ਹੋਏ ਦਿੱਲੀ ਬਰਡਰਾ ਤੇ ਚੱਲ ਰਹੇ ਧਰਨੇ ਲਈ ਕਿਸਾਨਾਂ ਨੂੰ ਲਾਮਬੰਦ  ਕੀਤਾ ਅਤੇ ਕਿਹਾ ਕਿ ਕਿਸਾਨ ਭਾਜਪਾ ਆਗੂਆਂ ਦਾ ਹਮੇਸ਼ਾ ਵਿਰੋਧ ਕਰਦੇ ਰਹਿਣਗੇ ਜਦ ਤਕ ਕੇਂਦਰ ਸਰਕਾਰ ਆਪਣੇ ਕਾਲੇ ਕਨੂੰਨ ਵਾਪਸ ਨਹੀਂ ਲੈਂਦੀ । YouTube video player

ਅੱਜ ਕਿਸਾਨ ਯੂਨੀਅਨ ਸਿੱਧੂਪੁਰ ਵਲੋ ਮਲੋਟ ਵਿਚ ਕੀਤੀ ਗਈ ਜਿਲਾ ਪੱਧਰੀ ਕਿਸਾਨ ਮੀਟਿੰਗ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ  ਅਤੇ ਮਜਦੂਰ ਤੇ  ਆੜਤੀਆ ਅਸੋਏਸ਼ਨ ਦੇ ਪੰਜਾਬ ਦੇ ਜਰਨਲ ਸਕੱਤਰ ਜਸਬੀਰ ਸਿੰਘ ਸਮੇਤ ਮਲੋਟ ਆੜਤੀਆਂ ਐਸੋਸੀਏਸ਼ਨ ਅਤੇ ਸਾਬਕਾ ਸੈਨਿਕਾ  ਨੇ ਵਸੇਸ਼ ਤੋਰ ਤੇ ਸ਼ਿਰਕਤ ਕੀਤੀ ਇਸ ਮੌਕੇ ਇਸ ਰੈਲੀ ਨੂੰ ਸੰਬੋਧਨ ਕਰਨ ਅਤੇ ਕਿਸਾਨਾਂ ਨੂੰ ਲਾਮਬੰਦ ਕਰਨ ਪੁਜੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਸਬੋਧਨ ਕਰਦੇ ਕਿਹਾ ਕਿ ਅੱਜ ਕਿਸਾਨ ਸੰਯੁਕਤ ਮੋਰਚੇ ਨੂੰ ਦਿੱਲੀ ਦੀਆ ਸਰਹੱਦਾਂ ਤੇ ਡਟੇ ਹੋਏ ਕਾਫੀ ਸਮਾਂ ਹੋ ਗਿਆ ਹੈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਜਰੂਰਤ ਹੈ

ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੇਸ਼ ਨਾਲ ਗੱਲਬਾਤ ਕਰਦੇ ਕਿਹਾ ਕਿ ਕਿਸਾਨਾਂ ਵਲੋਂ ਮੀਟਿੰਗਾ ਕਰਕੇ ਸੰਯੁਕਤ ਮੋਰਚੇ ਦੇ ਸੰਘਰਸ਼ ਨੂੰ ਤੇਜ਼ ਕਰਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ ਉਣਾ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਾਡਾ ਕਿਸੇ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਅਸੀਂ ਨਾ ਹੀ ਕੋਈ ਚੋਣ ਲੜਨੀ ਹੈ ਜਦੋ ਤੱਕ  ਸਾਡਾ ਮਕਸਦ ਕਾਲੇ ਕਨੂੰਨ ਵਾਪਸ ਨਹੀਂ ਹੁੰਦੇ ਉਹਨਾ ਕਿਹਾ ਕਿ ਸਾਡਾ ਮੀਟਿੰਗ ਕਰਨ ਦਾ ਮਕਸਦ ਹੈ 5 ਤਰੀਕ ਨੂੰ ਹੋਣ ਵਾਲੀ ਸੰਯੁਕਤ ਮੋਰਚੇ ਦੀ ਮਹਾ ਪੰਚਾਇਤ ਵਿਚ ਕਿਸਾਨਾਂ ਨੂੰ ਵੱਧ ਚੜ ਕੇ ਹਿਸਾ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਅਤੇ  ਭਾਜਪਾ ਖਿਲਾਫ ਯੂਪੀ ਅਤੇ ਉਤਰਾਖੰਡ ਵਿਚ ਲੋਕ ਜਾਗਰੂਕ ਕੀਤਾ ਜਾਵੇਗਾ । ਉਣਾ ਕੇਂਦਰ ਦੇ ਨਾਲ ਨਾਲ ਸੂਬਾ ਸਰਕਾਰ ਦੇ ਬੋਲਦੇ ਕਿਹਾ ਉਹ ਵੀ ਕਿਸਾਨ ਖਿਲਾਫ ਗ਼ਲਤ ਨੀਤੀਆਂ ਅਪਨਾ ਰਹੀ ਹੈ ਉਣਾ ਕਿਸਾਨਾਂ ਨੂੰ ਇਸ ਬਾਰੇ ਵੀ ਪੂਰੀ ਚੌਕਸੀ ਰੱਖਣ ਦੀ ਅਪੀਲ ਕੀਤੀ

Exit mobile version