ਓਲੰਪਿਕ ਚ ਪੁਰਸ਼ਾਂ ਦੀ ਹਾਕੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਣ ਤੇ ਐਸਜੀਪੀਸੀ ਪ੍ਰਧਾਨ ਨੇ ਕਾਲ ਰਾਹੀਂ ਦਿੱਤੀ ਵਧਾਈ

0
124

ਟੋਕੀਓ ਵਿਚ ਚੱਲ ਰਹੇ ਓਲੰਪਿਕ ਖੇਡਾਂ ਚ ਪੁਰਸ਼ਾਂ ਦੀ ਹਾਕੀ ਟੀਮ ਵੱਲੋਂ ਵਧੀਆ ਪ੍ਰਦਰਸ਼ਨ ਕਰਨ ਤੇ ਅਤੇ ਕਾਂਸੀ ਦਾ ਤਗ਼ਮਾ ਜਿੱਤਣ ਤੇ ਜਿੱਥੇ ਪੂਰਾ ਦੇਸ਼ ਪੁਰਸ਼ਾਂ ਦੀ ਹਾਕੀ ਟੀਮ ਨੂੰ ਵਧਾਈ ਦੇ ਰਹੇ ਉਥੇ ਹੀ ਇਸ ਹਾਕੀ ਟੀਮ ਚ ਪੰਜਾਬ ਦੇ ਪੁੱਤਰਾਂ ਦਾ ਵੀ ਅਹਿਮ ਯੋਗਦਾਨ ਹੈ ਜਿਸ ਦੇ ਚਲਦੇ ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਪੁਰਸ਼ਾਂ ਦੀ ਹਾਕੀ ਟੀਮ ਨੂੰ ਵੀਡੀਓ ਕਾਲ ਕਰ ਕੇ ਵਧਾਈ ਦਿੱਤੀ ਗਈ ਅਤੇ ਉੱਥੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੂਰੇ ਦੇਸ਼ ਵਿਚ ਪੰਜਾਬ ਦੇ ਬੱਚਿਆਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਦੂਜੇ ਪਾਸੇ ਮਹਿਲਾ ਹਾਕੀ ਟੀਮ ਵਿੱਚ ਵੀ ਗੁਰਜੀਤ ਕੌਰ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਜਦੋਂ ਵੀ ਇਹ ਬੱਚੇ ਪੰਜਾਬ ਆਉਣਗੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਣਗੇ ਤਾਂ ਐੱਸਜੀਪੀਸੀ ਵੱਲੋਂ ਇਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ
ਦੂਜੇ ਪਾਸੇ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਕਿ ਐੱਸਜੀਪੀਸੀ ਵੱਲੋਂ ਇਨ੍ਹਾਂ ਬੱਚਿਆਂ ਨੂੰ ਪੈਸਿਆਂ ਦਾ ਸਨਮਾਨ ਕਰਨਾ ਗ਼ਲਤ ਹੈ ਉਸ ਤੇ ਬੋਲਦੇ ਹੋਏ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਬੱਚਿਆਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਅਸੀਂ ਖ਼ੁਸ਼ ਹੋ ਕੇ ਬੱਚਿਆਂ ਦਾ ਹੌਸਲਾ ਅਫਜ਼ਾਈ ਲਈ ਉਨ੍ਹਾਂ ਦਾ ਸਨਮਾਨ ਕਰ ਰਹੇ ਹਾਂ